Saturday, August 8, 2026

ਚੀਫ ਪਾਵਰਕਾਮ ਬਾਰਡਰ ਜੋਨ ਦੇ ਦਫਤਰ ਅੱਗੇ ਕਿਸਾਨਾਂ ਦਾ ਸੂਬਾ ਪੱਧਰੀ ਧਰਨਾ 3 ਅਗਸਤ ਨੂੰ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਵਿਖੇ 8 ਜੂਨ ਨੂੰ ਸੀ.ਐਮ.ਡੀ ਨਾਲ ਹੋਈ ਮੀਟਿੰਗ ਵਿੱਚ ਮੰਨੀਆ ਮੰਗਾਂ ਲਾਗੂ ਕਰਨ ਤੌਂ ਮੁੱਕਰ ਕੇ PPN0107201714ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਸੀ.ਐਮ.ਡੀ ਵੇਨੂ ਪ੍ਰਸਾਦ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਪਿੰਡ ਚੱਬਾ ਦੀ 11 ਮੈਬਰੀ ਕਮੇਟੀ ਦੀ ਪ੍ਰਧਾਨ ਨਿਸ਼ਾਨ ਸਿੰਘ, ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਅਤੇ ਜਿਲਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ 3 ਅਗਸਤ ਨੂੰ ਚੀਫ ਪਾਵਰਕਾਮ ਬਾਰਡਰ ਜੋਨ ਦੇ ਦਫਤਰ ਅੱਗੇ ਵਿਸ਼ਾਲ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜਦੂਰ, ਬੀਬੀਆਂ, ਨੌਜਵਾਨ ਪਹੰੁਚ ਕੇ ਮੰਗ ਕਰਨਗੇ ਕਿ ਪੈਸੇ ਭਰ ਚੁੱਕੇ ਕਿਸਾਨਾ ਨੂੰ ਖੇਤੀ ਮੋਟਰ ਕੁਨੈਕਸ਼ਨ ਤੁਰੰਤ ਦਿਤੇ ਜਾਣ,ਰਹਿੰਦਾ ਸਮਾਨ ਤੁਰੰਤ ਦਿਤਾ ਜਾਵੇ, ਜ੍ਹਿਨਾ ਕਿਸਾਨਾਂ ਨੂੰ ਡਿਮਾਂਡ ਨੋਟਿਸ ਭੇਜੇ ਹਨ ਅਤੇ 11 ਜਨਵਰੀ ਤੋਂ ਬਾਅਦ ਵੀ ਜਿਨਾਂ ਕਿਸਾਨਾ ਨੇ ਪੈਸੇ ਭਰੇ ਹਨ ੳਹਨਾ ਨੂੰ ਤੁਰੰਤ ਕੂਨੈਕਸ਼ਨ ਦਿਤੇ ਜਾਣ, ਸੜੇ ਟਰਾਂਸਫਾਰਮਰ 24 ਘੰਟੇ `ਚ ਚੜਾਏ ਜਾਣ, ਹਰ ਫੀਡਰ ਤੇ ਚੈਨ ਬਲਾਕ ਹੋਵੇ 3 ਏਕੜ ਵਿੱਚ ਬੋਰ ਦੀ ਖਰਾਬੀ ਸਮੇਂ ਬੋਰ ਸ਼ਿਫਟਿੰਗ ਦੀ ਇਜਾਜਤ ਦਿੱਤੀ ਜਾਵੇ, ਜਨਰਲ ਕੈਟਾਗਿਰੀ ਦੇ ਖਪਤਕਾਰ ਨੂੰ 1 ਰੁਪੲੈ ਪ੍ਰਤੀ ਯੁਨਿਟ ਬਿਜਲੀ ਦਿੱਤੀ ਜਾਵੇ, ਬਿਜਲੀ ਬੋਰਡ ਵਿੱਚ ਨਵੀਂ ਭਰਤੀ ਕੀਤੀ ਜਾਵੇ, ਸਟੋਰਾਂ ਵਿੱਚ ਸਮਾਨ ਦੀ ਘਾਟ ਦੂਰ ਕੀਤੀ ਜਾਵੇ, ਐਸ.ਈ ਦਫਤਰਾਂ ਵਿੱਚ ਮੀਟਿੰਗਾਂ ਦੌਰਾਨ ਦਿਤੱੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ।ਕਿਸਾਨ ਆਗੂਆਂ ਨੇ ਕਿਹਾ ਕਿ ਮੰਨੀਆਂ ਮੰਗਾਂ ਲਾਗੁ ਕਰਵਾੳਣ ਲਈ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ, ਦਿਲਬਾਗ ਸਿੰਘ, ਡਾ: ਬਿੱਲਾ, ਗੁਰਬੀਰ ਸਿੰਘ ਬੱਬਾ, ਰਣਜੀਤ ਸਿੰਘ ਪਟਵਾਰੀ, ਦਲਬੀਰ ਸਿੰਘ ਬਿੱਲਾ, ਨਿਰਮਲ ਸਿੰਘ ਫੌਜੀ, ਕੁਲਦੀਪ ਸਿੰਘ,ਜਗਦੀਸ਼ ਸਿੰਘ ਦੀਸ਼ਾ,ਨਿਰਮਲ ਸਿੰਘ ਗਿੱਲ,ਮਨਜੀਤ ਸਿੰਘ ਜੀਤਾ,ਸਤਬੀਰ ਸਿੰਘ ਬਿੱਲਾ, ਰਵਿੰਦਰ ਸਿੰਘ, ਬੀਬੀ ਵੀਰ ਕੌਰ, ਸਤਵੰਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਰਜਵੰਤ ਕੌਰ ਗਿੱਲ ਆਦਿ ਆਗੂ ਹਾਜਰ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply