ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) ਮੇਅਰ ਬਖਸ਼ੀ ਰਾਮ ਅਰਂੋੜਾ ਅਤੇ ਕਮਿਸ਼ਨਰ ਨਗਰ ਨਿਗਮ ਗੁਰਲਵਲੀਨ ਸਿੰਘ ਸਿੱਧੂ ਵਲੋਂ ਸਾਂਝੇ
ਤੌਰ `ਤੇ ਰਣਜੀਤ ਐਵਨਿਊ ਸਥਿਤ ਨਗਰ ਨਿਗਮ ਦਫਤਰ ਦੇ ਚੌਗਿਰਦੇ `ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਸਮੇਂ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਉਨਾਂ੍ਹ ਦੇ ਨਾਲ ਸਨ।ਮੇਅਰ ਅਰੋੜਾ ਅਤੇ ਕਮਿਸ਼ਨਰ ਸਿੱਧੂ ਨ ਇਸ ਸਮੇਂ ਪੌਦੇ ਲਗਾਉਣ ਦੀ ਮਹਿੰਮ ਦੀ ਸ਼ਲਾਘਾ ਕੀਤੀ ਕਰਦਿਆਂ ਕਿਹਾ ਮਾਨਸੂਨ ਦੇ ਮੌਸਮ ਵਿੱਚ ਪੌਦੇ ਹਰ ਸਾਲ ਪੌਦੇ ਲਗਾਏ ਜਾਂਦੇ ਹਨ।ਉਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਬਰਕਰਾਰ ਰੱਖਦੇ ਹੋਏ ਗੁਰੂਆਂ ਦੀ ਨਗਰੀ ਨੂੰ ਹਰਾ-ਭਰਾ ਰੱਖਣ ਲਈ ਨਗਰ ਨਿਗਮ ਅੰਮ੍ਰਿਤਸਰ ਦੀ ਹਦੂਦ ਅੰਦਰ ਇਸ ਮਾਲੀ ਸਾਲ ਦੌਰਾਨ ਲਗਭਗ 10000 ਪੌਦੇ ਲਗਾਏ ਜਾ ਰਹੇ ਹਨ, ਜਿੰਨਾਂ ਵਿਚੋਂ 400 ਪੌਦੇ ਕੰਪਨੀ ਬਾਗ ਅਤੇ ਬਾਕੀ ਸ਼ਹਿਰ ਦੇ ਹੋਰ ਬਾਗਾਂ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਨਗੇ।
ਮੇਅਰ ਤੇ ਕਮਿਸ਼ਨਰ ਨੇ ਸ਼ਹਿਰੀਆਂ ਨੂੰ ਵੀ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਆਪਣੇ ਘਰ ਜਾਂ ਬਾਹਰ ਜਿਥੇ ਵੀ ਜਗਾ ਹੋਵੇ ਉਥੇ ਪੌਦਾ ਜਰੂਰ ਲਗਾਉਣੇ।ਉਨਾਂ੍ਹ ਸ਼ਹਿਰ ਦੀਆਂ ਸੋਸਾਇਟੀਆਂ, ਸੰਸਥਾਵਾਂ ਤੇ ਵਿਦਿਅਕ ਅਦਾਰਿਆਂ ਦੇ ਨੁਮਾਇੰਦਿਆਂ ਕੋਲੋਂ ਵੀ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਸ਼ਹਿਯੋਗ ਮੰਗਿਆ।ਉਨਾਂ ਹੋਰ ਕਿਹਾ ਕਿ ਸੰਸਥਾਵਾਂ ਤੇ ਸ਼ਹਿਰੀ ਆਪਣੇ ਇਲਾਕਿਆਂ ਲਈ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਸਬਧੰਤ ਅਧਿਕਾਰੀ ਪਾਸੋਂ ਪੌਦੇ ਪ੍ਰਾਪਤ ਕਰ ਸਕਦੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media