Wednesday, August 12, 2026

ਵਿਸ਼ਵ ਡੀ-ਵਰਮਿੰਗ ਦਿਵਸ `ਤੇ ਸਕੂਲੀ ਬੱਚਿਆਂ ਨੂੰ ਦਵਾਈ ਖੁਆਈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾ ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ  ਵਿਸ਼ਵ ਡੀ-ਵਰਮਿੰਗ  PPN1108201705ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ)  ਮਨਾਇਆ ਗਿਆ।ਇਸ ਸਬੰਧੀ ਜਿਲਾ ਪੱਧਰ ਦਾ ਸਮਾਗਮ ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਕੀਤਾ ਗਿਆ।ਇਸ ਸਮੇਂ ਬਚਿਆਂ ਅਤੇ ਸਕੂਲ ਸਟਾਫ਼ ਨੂੰ ਸੰਬੋਧਿਨ ਕਰਦਿਆਂ ਡਾ ਐਚ.ਐਨ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਅੱਜ 10 ਅਗਸਤ ਨੂੰ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਮਾਨਤਾ ਪ੍ਰਾਪਤ ਸਕੂਲਾਂ, ਆਂਗਣਵਾੜੀ ਸੈਂਟਰਾਂ ਬੱਚਿਆਂ ਨੂੰ ਐਲਬਿੰਡਾਜੋਲ ਦਾ ਸੀਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਇੱਕ ਗੋਲੀ ਖਿਲਾਈ ਗਈ।ਇਹ ਗੋਲੀ ਖਾਣ ਨਾਲ ਬੱਚੇ ਪੇਟ ਦੇ ਕੀੜਿਆਂ ਤੋਂ ਮੁਕਤੀ  ਪਾਉਣਗੇ ਅਤੇ ਖੂਨ ਦੀ ਘਾਟ ਵਰਗੀ ਬਿਮਾਰੀ ਤੋਂ ਬਚ ਜਾਣਗੇ।ਪੇਟ ਦੇ ਕੀੜੇ ਵਾਲੇ ਬੱਚਿਆਂ ਦਾ ਹੋਰਨਾਂ ਬੱਚਿਆਂ ਨਾਲੋਂ ਸਰੀਰਕ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ। ਉਹਨਾ ਦੱਸਿਆ ਕਿ ਇਸ ਮੁਹਿੰਮ ਦੀ ਦੇਖ ਰੇਖ ਲਈ ਸਿਹਤ ਵਿਭਾਗ ਬਠਿੰਡਾ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਖਿਆ ਵਿਭਾਗ ਦੇ ਸਹਿਯੋਗ ਨਾਲ 42 ਨਿਗਰਾਨ ਟੀਮਾ ਦਾ ਵੀ ਗਠਨ ਕੀਤਾ ਗਿਆ ਹੈ।ਉਹਨਾ ਸਕੂਲ  ਅਧਿਆਪਿਕਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਬੱਚੇ 10 ਅਗਸਤ ਨੂੰ ਕਿਸੇ ਕਾਰਣ ਕਰਕੇ ਸਕੂਲ ਜਾਂ ਆਂਗਣਵਾੜੀ ਸੈਂਟਰਾਂ ਤੇ ਨਹੀਂ ਆਏ ਅਤੇ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਹਨ ਤਾਂ 17 ਅਗਸਤ ਨੂੰ ਮੌਪ ਅੱਪ ਰਾਊਂਡ ਵਿੱਚ ਉਹਨਾਂ ਬੱਚਿਆਂ ਨੂੰ ਗੋਲੀ ਖਿਲਾਉਣੀ ਯਕੀਨੀ ਬਨਾਈ ਜਾਵੇ, ਤਾਂ ਜੋ ਕੋਈ ਵੀ ਬੱਚਾ ਇਸ ਗੋਲੀ ਤੋਂ ਵਾਂਝਾ ਨਾ ਰਹਿ ਸਕੇ।ਜਗਤਾਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਐਲਬਿੰਡਾਜੋਲ ਦੀ ਗੋਲੀ ਸਾਲ ਵਿੱਚ  ਦੋ ਵਾਰ ਦਿੱਤੀ ਜਾਂਦੀ ਹੈ।ਇਸ ਸਮੇਂ ਡਾ. ਐਸ.ਕੇ ਰਾਜ ਕੁਮਾਰ ਸਹਾਇਕ ਸਿਵਲ ਸਰਜਨ, ਵਿਨੋਦ ਕੁਮਾਰ, ਮਨਫੂਲ ਸਿੰਘ, ਨਰਿੰਦਰ ਕੁਮਾਰ, ਪਿ੍ਰਸੀਪਲ ਮੋਨਿਕਾ ਸਿੰਘ, ਜਗਦੀਸ਼ ਰਾਮ, ਸਕੂਲ ਅਧਿਆਪਿਕ ਅਤੇ ਨਾਨ ਟੀਚਿੰਗ ਸਟਾਫ਼ ਹਾਜਰ ਸੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply