Monday, March 9, 2026

ਮਗਸੀਪਾ ਵਿਖੇ ਸੇਵਾ-ਉਤਮ ਤਹਿਤ ਦੋ ਦਿਨਾਂ ਸਿਖਲਾਈ ਦਿੱਤੀ ਗਈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟਰੇਸ਼ਨ ਰੀਜਨਲ ਦਫ਼ਤਰ ਬਠਿੰਡਾ ਵਿਖੇ `ਸੇਵਾ-ਉੱਤਮ` ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਦੋ ਦਿਨਾਂ ਸਿਖਲਾਈ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੌਰਾਨ ਮਗਸੀਪਾ ਰਿਜਨਲ ਪ੍ਰੋਜੈਕਟ ਡਾਇਰੈਕਟਰ ਜਰਨੈਲ ਸਿੰਘ ਨੇ ਭਾਰਤ ਸਰਕਾਰ ਦੇ ਸੇਵਾ ਉੱਤਮ ਪ੍ਰੋਜੈਕਟ, ਨਾਗਰਿਕ ਚਾਰਟਰ ਅਤੇ ਸ਼ਿਕਾਇਤ ਨਿਵਾਰਨ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ। ਪਰਮਾਨੰਦ ਗਰਗ, ਜ਼ਿਲਾ ਮੈਨੇਜਰ ਸੇਵਾ ਕੇਂਦਰ ਨੇ ਸੇਵਾ-ਉੱਤਮ ਬਾਰੇ ਜਾਣਕਾਰੀ ਦਿੱਤੀ ਅਤੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ’ਚ ਮਿਲਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ।ਸੰਦੀਪ ਕੁਮਾਰ ਗੁਪਤਾ ਇੰਚਾਰਜ ਐਨ.ਆਈ.ਸੀ ਬਠਿੰਡਾ ਨੇ ਈ-ਡਿਸਟ੍ਰਰਿਕਟ, ਈ-ਆਫ਼ਿਸ, ਸਟੇਟ ਸਰਵਿਸ ਡਿਲਿਵਰੀ ਅਤੇ ਡਿਜ਼ੀਟਲ ਇੰਡੀਆ ਬਾਰੇ ਜਾਣਕਾਰੀ ਦਿੱਤੀ।
ਹਰਮਿੰਦਰ ਸਿੰਘ ਜ਼ਿਲਾ ਰਿਸੋਰਸ ਪਰਸਨ ਮਗਸੀਪਾ ਨੇ ਸੂਚਨਾ ਦਾ ਅਧਿਕਾਰ ਅਤੇ ਸੇਵਾ ਦੇ ਅਧਿਕਾਰ ਐਕਟ ਬਾਰੇ ਵੀ ਦੱਸਿਆ।ਇਸੇ ਤਰਾ ਡਾ. ਸ਼ਸ਼ੀ ਕਲਾ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਸਕੂਲ ਆਫ਼ ਬਿਜਨਸ ਸਟੱਡੀ ਤਲਵੰਡੀ ਸਾਬੋ ਨੇ ਸਰਕਾਰੀ ਦਫ਼ਤਰਾਂ ’ਚ ਇਸਤੇਮਾਲ ਹੋਣ ਵਾਲੇ ਮੈਨੇਜਮੈਂਟ ਸਿਸਟਮ ਬਾਰੇ ਜਾਣਕਾਰੀ ਦਿੱਤੀ।ਮੋਨੂ ਸ਼ਰਮਾ ਸਹਾਇਕ ਪ੍ਰੋਫੈਸਰ ਹੋਟਲ ਮੈਨੇਜਮੈਂਟ ਇਸਟੀਚਿਊਟ ਬਠਿੰਡਾ ਨੇ ਸੇਵਾ ਉੱਤਮ ਸੇਵਾਵਾਂ ਬਾਰੇ ਦੱਸਿਆ। ਅੰਤ ਵਿਚ ਮਗਸੀਪਾ ਬਠਿੰਡਾ ਦੇ ਪ੍ਰੋਜੈਕਟ ਕੋਆਰਡੀਨੇਟਰ ਮਨਦੀਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply