ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ ਰੰਗਾਂ ਤੇ ਦਿਲਾਂ ਦੀਆਂ ਉਮੰਗਾਂ ਦਾ ਤਿਉਹਾਰ `ਤੀਆਂ` ਬੜੇ ਹੀ
ਉਤਸ਼ਾਹ ਤੇ ਸ਼ਾਨ ਨਾਲ ਮਨਾਇਆ ਗਿਆ।ਤੀਆਂ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਆਉਂਦਾ ਹੈ।ਇਸ ਤਿਉਹਾਰ `ਤੇ ਕੁੜੀਆਂ, ਔਰਤਾਂ ਆਪਣੇ ਦਿਲਾਂ ਦੇ ਦੱਬੇ ਅਰਮਾਨਾਂ, ਨੂੰ ਖੁੱਲ੍ਹ ਕੇ ਬਿਆਨ ਕਰਦੀਆਂ ਹਨ।ਇਹ ਤਿਉਹਾਰ ਆਪਣੇ ਨਾਲ ਕੁਦਰਤ ਦੀ ਸੁਹਾਵਣੀ ਖ਼ੁਸ਼ਬੂ, ਮੀਂਹ ਨਾਲ ਭਰੇ ਰੁਮਾਂਚਕ ਬੱਦਲ, ਹਰਿਆਲੀ, ਖੁਸ਼4ਹਾਲੀ ਤੇ ਪੰਛੀਆਂ ਦੀ ਸੁਰੀਲੀਆਂ ਅਵਾਜ਼ਾਂ ਨੂੰ ਲੈ ਕੇ ਆਉਂਦਾ ਹੈ।ਇਸ ਰੰਗੀਨ ਤਿਉਹਾਰ ਨੂੰ ਮਨਾਉਣ ਲਈ ਵਿਦਿਆਰਥੀਆਂ ਨੇਇੱਕ ਸ਼਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ।ਜਿਸ ਵਿੱਚ ਇਸ ਤਿਉਹਾਰ ਦੇ ਇਤਿਹਾਸਕ, ਸਭਿਆਚਾਰਕ ਤੱਥਾਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਸ ਦੀ ਮਹੱਤਤਾ ਦੱਸੀ ਗਈ।ਇਸ ਦਿਨ ਵਿਦਿਆਰਥਣਾਂ ਨੇ ਲੋਕ ਗੀਤ, ਲੋਕ ਕਾਵਿ ਤੇ ਗਿੱਧਾ ਆਦਿ ਪੇਸ਼ ਕਰਦੇ ਹੋਏ ਸਾਉਣ ਮਹੀਨੇ ਨੂੰ ਜੀ ਆਇਆਂ ਕਿਹਾ।
ਇਸ ਮੌਕੇ `ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੱਕ, ਸਤਿਕਾਰ ਤੇ ਮਹੱਤਤਾ ਦੇਣ ਦਾ ਸੰਦੇਸ਼ ਦਿੱਤਾ ਗਿਆ।ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਉਨ੍ਹਾਂ ਦੇ ਕੀਤੇ ਇਸ ਉਪਰਾਲੇ ਦੀ ਪ੍ਰਸੰ਼ਸਾ ਕਰਦੇ ਹੋਏ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਆਪਣੇ ਵੱਡਮੁੱਲੇ ਸਭਿਆਚਾਰ ਨਾਲ ਜੁੜਨ ਦੀ ਬਹੁਤ ਲੋੜ ਹੈ।ਸਾਨੂੰ ਆਪਣੇ ਇਸ ਅਨਮੋਲ ਖਜ਼ਾਨੇ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨਾ ਪਵੇਗਾ।ਸਕੂਲ ਦੀ ਮੁੱਖ ਅਧਿਆਪਿਕਾ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੇ ਸਭਿਆਚਾਰ, ਵਿਰਸੇ, ਪਰੰਪਰਾਵਾਂ ਨਾਲ ਜੋੜੇ ਰੱਖਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media