ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ), ਜ਼ਿਲਾ ਰੱਖਿਆਂ ਸੇਵਾਵਾਂ ਭਲਾਈ ਅਫ਼ਸਰ, 52 ਕੋਰਟ ਰੋਡ, ਨਜਦੀਕ ਨਿੱਜਰ ਸਕੈਨ ਸੈਂਟਰ, ਅੰਮਿ੍ਰਤਸਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖ਼ਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਨਵਾਂ ਕੋਰਸ 21 ਅਗਸਤ 2017 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਦਾਖਲਾ ਸ਼ੁਰੂ ਹੈ। ਇਹ ਕੋਰਸ ਖਾਸਾ, ਅੰਮਿ੍ਰਤਸਰ ਵਿੱਚ ਮਿਤੀ 4 ਅਕਤੂਬਰ 2017 ਨੂੰ ਹੋ ਰਹੀ ਭਰਤੀ ਲਈ ਚਾਹਵਾਨ ਨੂੰ ਸਰੀਰਕ ਅਤੇ ਲਿਖਤੀ ਟੈਸਟ ਲਈ ਤਿਆਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਇਡ ਬੇਸਿਕ ਕੰਪਿਊਟਰ ਕੋਰਸ ਵੀ ਕਰਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ।ਇਸ ਸਬੰਧੀ ਜਿਆਦਾ ਜਾਣਕਾਰੀ ਦਫ਼ਤਰੀ ਸਮੇਂ ਵਿੱਚ ਆ ਕੇ ਮੇਲ ਮਿਲਾਪ ਕਰ ਸਕਦੇ ਹਨ ਜਾਂ ਦਫ਼ਤਰ ਦੇ ਫੋਨ ਨੰ 0183-2212103, 9653875872, 9914423731 ਤੇ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media