ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ ਸੱਗੂ) ਸਥਾਨਕ ਪੀ.ਸਾਈਂ ਪ੍ਰੋਡਕਸ਼ਨ ਤੇ ਈਸ਼ਾਨ ਮੀਡੀਆ ਹਾਊਸ ਵਲੋਂ ਕਰਵਾਏ ਜਾ ਰਹੇ
ਰਿਅਲ ਸਟਾਰ ਟੇਲੰਟ 2017 ਸ਼ੋਅ ਲਈ ਮਾਡਲਿੰਗ ਤੇ ਡਾਂਸ ਦੇ ਆਡੀਸ਼ਨ ਲਏ ਗਏ।ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਡੀਸ਼ਨ ਦੇਣ ਆਏ ਪ੍ਰਤੀਯੋਗੀਆਂ ਵਿੱਚ ਜਿਆਦਾਤਰ ਉਸ ਸਨ ਜਿੰਨਾਂ ਨੇ ਅੱਜ ਤਕ ਸਟੇਜ `ਤੇ ਕੋਈ ਸ਼ੋਅ ਨਹੀਂ ਕੀਤਾ।ਇਸ ਸਮੇਂ ਜੱਜਾਂ ਦੀ ਭੂਮਿਕਾ ਨਾਮਵਰ ਕੋਰਿਓਗਰਾਫਰ ਰਾਕੇਸ਼ ਕੁਮਾਰ ਅਤੇ ਕਮਲ ਗਾਰਾ ਨੇ ਨਿਭਾਈ, ਜਦਕਿ ਰਿਅਲ ਸਟਾਰ ਟੈਲੰਟ 2017 ਟੀਮ ਦੀ ਚੇਅਰਪਰਸਨ ਪੂਜਾ ਨਾਇਕ, ਪ੍ਰਧਾਨ ਸ਼ਾਮ ਗੁਲਾਟੀ, ਵਾਇਸ ਪ੍ਰਧਾਨ ਅਰਚਨਾ ਗੁਲਾਟੀ, ਜਨਰਲ ਸੈਕਟਰੀ ਸਵਿੰਦਰ ਸਿੰਘ, ਸੈਕਟਰੀ ਪ੍ਰਦੀਪ ਕੁਮਾਰ ਲੱਕੀ, ਅਮਰਜੀਤ ਸਿੰਘ ਸੰਧੂ, ਨੀਰਜ ਸੈਨੀ, ਅਮ੍ਰਿਤ ਰੰਧਵਾ ਅਤੇ ਰੇਮੋ ਆਦਿ ਵੀ ਮੌਜੂਦ ਰਹੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media