ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਸਵੱਛਤਾ ਮੁਹਿੰਮ
ਤਹਿਤ ਦੇਸ਼ ਨੂੰ ਸਾਫ਼ ਸੁੱਥਰਾ ਰੱਖਣ ਦੀ ਸਹੁੰ ਚੁੱਕਾਈ ਗਈ।ਇਸ ਸਮੇਂ ਡਾ. ਰਜੇਸ਼ ਕੁਮਾਰ, ਐਨ.ਐਸ.ਐਸ ਕੋਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਰਜੇਸ਼ ਕੁਮਾਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਅਗਵਾਈ ਵਿੱਚ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ ਤੇ ਵਲੰਟੀਅਰਾਂ ਨੇ ਕੂੜਾ ਖਿਲਾਰਾਂਗੇ ਤੇ ਆਪਣੇ ਪਰਿਵਾਰ, ਇਲਾਕੇ, ਪਿੰਡ ਤੇ ਕੰਮ ਕਰਨ ਵਾਲੀ ਜਗ੍ਹਾ ਨੂੰ ਵੀ ਸਾਫ਼ ਸੁੱਥਰਾ ਰੱਖਣ ਦੇ ਨਾਲ ਨਾਲ ਕੂੜਾ ਨਾ ਖਿਲਾਰਣ ਤੇ ਨਾ ਹੀ ਖਿਲਾਰਨ ਦੇਣ ਦੀ ਸਹੁੰ ਚੁੱਕੀ।ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਦੀ ਇਸ ਪਹਿਲ ਕਦਮੀ `ਤੇ ਵਧਾਈ ਦਿੰਦਿਆਂ ਕਿਹਾ ਕਿ ਬਾਹਰਲੇ ਦੇਸ਼ ਸਾਫ਼ ਸੁਥਰੇ ਹਨ ਕਿਉਂਕਿ ਉਹਨਾਂ ਦੇ ਦੇਸ਼ਾਂ ਦੇ ਵਾਸੀ ਆਪਣੇ ਦੇਸ਼ ‘ਚ ਕੂੜਾ ਫੈਲਣ ਨਹੀਂ ਦਿੰਦੇ। ਇਸ ਲਈ ਸਾਨੂੰ ਵੀ ਉਹਨਾਂ ਦੀ ਇਹ ਸਕਾਰਾਤਮਕ ਸੋਚ ਨੂੰ ਅਪਨਾ ਕੇ ਸਵੱਛਤਾ ਲਈ ਹਰ ਸਾਲ 100 ਘੰਟੇ ਅਰਪਣ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ, ਟੀਮ ਮੈਂਬਰ ਅਤੇ ਐਨ.ਐਸ.ਐਸ ਵਲੰਟੀਅਰ ਨੇ ਉਤਸ਼ਾਹ ਨਾਲ ਹਿੱਸਾ ਲਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media