Sunday, March 22, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਗੁਰਬਾਣੀ ਕੰਠ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਸ੍ਰੀ ਸੁਖਮਨੀ ਸਾਹਬਿ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਦੇ 50 ਸਾਲ ਸੰਪੂਰਨ ਹੋਣ `ਤੇ PPN0409201715ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 44ਵੇਂ ਸਰਬ ਹਿੰਦ ਸਲਾਨਾ ਸਮਾਗਮ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਗੁਰਬਾਣੀ ਕੰਠ ਸਮਾਗਮ ਕਰਵਾਏ ਗਏ।ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਦੇ ਉਪਰਾਲੇ ਅਤੇ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਹੋਏ ਇਸ ਸਮਾਗਮ ਵਿੱਚ 1 ਸਾਲ ਦੇ ਬੱਚੇ ਤੋਂ ਲੈ ਕੇ 25 ਸਾਲ ਤੱਕ ਦੇ ਤਕਰੀਬਨ 1180 ਬੱਚਿਆਂ ਨੇ ਭਾਗ ਲਿਆ।ਜਿਨਾਂ ਨੇ ਉਮਰ ਮੁਤਾਬਿਕ ਗੁਰਬਾਣੀ ਸੁਣਾ ਕੇ ਇਨਾਮ ਪ੍ਰਾਪਤ ਕੀਤੇ।
ਭਾਈ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ 50 ਸਾਲ ਸੰਪੂਰਨ ਹੋਣ ਦੀ ਖੁਸ਼ੀ ਵਿਚ 44ਵਾਂ ਸਰਬ ਹਿੰਦ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਗੁਰਬਾਣੀ ਕੰਠ ਸਮਾਗਮ, ਦਸਤਾਰ ਮੁਕਾਬਲੇ, ਨਗਰ ਕੀਰਤਨ ਅਤੇ ਕੀਰਤਨ ਦਰਬਾਰ ਕਰਵਾਏ ਜਾਣਗੇ ਜੋ ਕਿ 15, 16 ਸਤੰਬਰ ਨੂੰ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ 15 ਸਤੰਬਰ ਦੁਪਹਿਰ 2.00 ਵਜੇ ਤੋਂ ਰਾਤ 11.00 ਵਜੇ ਤੱਕ ਅਤੇ 16 ਸਤੰਬਰ ਅੰਮ੍ਰਿਤ ਵੇਲੇ 2.00 ਵਜੇ ਤੋਂ ਸਵੇਰੇ 6.00 ਵਜੇ ਤੱਕ ਕਥਾ ਕੀਰਤਨ ਦੇ ਦੀਵਾਨ ਸਜਾਏ ਜਾਣਗੇ। ਜਿਸ ਵਿਚ ਸੰਤ ਮਹਾਂਪੁਰਖ, ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਕੀਰਤਨੀ ਅਤੇ ਜੱਥੇ ਭਾਈ ਗੁਰਇਕਬਾਲ ਸਿੰਘ ਕਥਾ ਕੀਰਤਨ ਦੀਆਂ ਹਾਜਰੀਆਂ ਭਰਨਗੇ।ਗੁਰਬਾਣੀ ਕੰਠ ਸਮਾਗਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ 15 ਸਤੰਬਰ ਨੂੰ ਇਨਾਮ ਦਿਤੇ ਜਾਣਗੇ।17 ਸਤੰਬਰ ਨੂੰ ਵਿਸ਼ੇਸ਼ ਨਗਰ ਕੀਰਤਨ ਵੀ ਕੱਢਿਆ ਜਾਵੇਗਾ ਜੋ ਕਿ ਵੱਖ ਵੱਖ ਬਜਾਰਾਂ ਚੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।ਇਹਨਾਂ ਸਾਰਿਆਂ ਸਮਾਗਮਾਂ ਵਿਚ ਦੇਸ਼ ਭਰ ਤੋਂ ਤਕਰੀਬਨ 300 ਸਭਾ ਸੁਸਾਇਟੀਆਂ ਸ਼ਾਮਿਲ ਹੋ ਰਹੀਆਂ ਹਨ। ਜਿਨਾਂ ਦੇ ਰਹਿਣ ਲਈ ਸੁਸਾਇਟੀ ਵੱਲੋਂ ਪੂਰਾ ਇੰਤਜਾਮ ਕੀਤਾ ਗਿਆ ਹੈ।ਇਹਨਾਂ ਬੱਚਿਆਂ ਕੋਲੋਂ ਗੁਰਬਾਣੀ ਸੁਣਨ ਦੀ ਸੇਵਾ ਬੀਬੀ ਪਰਮਜੀਤ ਕੋਰ (ਪੰਮਾ ਭੈਣ), ਭਾਈ ਤੇਜਪਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਸੁਖਵਿੰਦਰ ਸਿੰਘ ਗੋਗਾ ਵੀਰ ਦੇ ਜਥਿਆਂ ਨੇ ਬੱਚਿਆਂ ਕੋਲੋ ਗੁਰਬਾਣੀ ਸੁਣੀ।ਇਸ ਮੋਕੇ ਹਰਦੀਪ ਸਿੰਘ, ਦਵਿੰਦਰ ਪਾਲ ਸਿੰਘ ਰਾਜੂ ਹਾਲ ਮੈਨੇਜਰ, ਜੋਗਿੰਦਰ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਮੰਨੂ ਅਤੇ ਜਗਦੀਪ ਸਿੰਘ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply