ਪਠਾਨਕੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਆਈ.ਟੀ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਜਿਲਾ ਪ੍ਰਸ਼ਾਸਨ ਵੱਲੋਂ ਜੋ
ਈ-ਬਸਤਾ ਲਾਂਚ ਕੀਤਾ ਗਿਆ ਹੈ, ਬੱਚਿਆਂ ਦਾ ਫਰਜ ਬਣਦਾ ਹੈ ਕਿ ਉਸ ਨਾਲ ਜੂੜਨ ਅਤੇ ਇਸ ਵੈਬਸਾਈਡ ਦੀ ਵਰਤੋ ਕਰਕੇ ਜਿਆਦਾ ਤੋਂ ਜਿਆਦਾ ਲਾਭ ਪ੍ਰਾਪਤ ਕਰਨ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਐਬਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਟੀਚਰ-ਡੇਅ ਤੇ ਬੱਚਿਆਂ ਨੂੰ ਸਮਰਪਿਤ ਕੀਤੇ ਗਏ ਈ-ਬਸਤਾ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਕੀਤਾ।ਇਸ ਸਮੇਂ ਰਵਿੰਦਰ ਸਰਮਾ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ), ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਰਾਜੇਸਵਰ ਸਲਾਰੀਆ ਜਿਲਾ ਸਾਇੰਸ ਸੁਪਰਵਾਈਜਰ, ਪਿ੍ਰੰਸੀਪਲ ਮਨਜੀਤ ਮੱਲ ਅਤੇ ਹੋਰ ਸਕੂਲਾਂ ਦੇ ਮੁੱਖੀ ਹਾਜਰ ਸਨ।
ਸਮਾਰੋਹ ਦੇ ਸ਼ੁਰੂ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਨੀਲਿਮਾ ਨੇ ਈ-ਬਸਤਾ ਕੰਪਿਊਟਰ ਵੈਬਸਾਈਟ ਨੂੰ ਲਾਂਚ ਕੀਤਾ ਅਤੇ ਇਸ ਕਾਰਜ ਲਈ ਮਿਹਨਤ ਕਰਨ ਵਾਲੇ ਪ੍ਰੋਫੈਸਰ ਅਮਨ ਠਾਕੁਰ, ਨੀਤੂ ਯਾ ਅਤੇ ਅਧਿਆਪਕ ਨੀਰਜ ਸ਼ਰਮਾ ਨੂੰ ਵਧਾਈ ਦਿੱਤੀ।ਉਨਾਂ ਕਿਹਾ ਕਿ ਇਸ ਸਮਾਰੋਹ ਨੂੰ ਵਿਸ਼ੇਸ ਰੂਪ ਵਿੱਚ ਬੱਚਿਆਂ ਨੂੰ ਸਮਰਪਿਤ ਕਰਦੇ ਹੋਏ ਟੀਚਰ-ਡੇਅ `ਤੇ ਰੱਖਿਆ ਗਿਆ ਹੈ।ਉਨਾਂ ਦੱਸਿਆ ਕਿ ਇਸ ਵੈਬਸਾਈਟ ਲਈ ਪਠਾਨਕੋਟ ਦੇ ਪਹਿਲਾ ਡਿਪਟੀ ਕਮਿਸ਼ਨਰ ਰਹਿ ਚੁੱਕੇ ਅਮਿਤ ਕੁਮਾਰ ਨੇ ਪਲਾਨ ਕੀਤਾ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦਾ ਭਵਿੱਖ ਹੋਰ ਉਜਵਲ ਹੋ ਸਕੇ ਇਸ ਦੇ ਲਈ ਇਹ ਵਿਸ਼ੇਸ ਸੁਵਿਧਾ ਦਿੱਤੀ ਗਈ ਹੈ ਅਤੇ ਵਿਦਿਆਰਥੀ ਇਸ ਵੈਬਸਾਈਟ ਦਾ ਪ੍ਰਯੋਗ ਕਰਕੇ 5 ਕਲਾਸ ਤੋਂ 12 ਕਲਾਸ ਤੱਕ ਦੇ ਸਿਲੈਬਸ ਦੇ ਬਾਰੇ ਪੜ ਸਕਦਾ ਹੈ।ਉਨਾਂ ਦੱਸਿਆ ਕਿ ਇਸ ਵੈਬਸਾਈਡ ਤੇ ਸੁਰੂ ਵਿੱਚ ਅੰਗਰੇਜੀ, ਮੈਥ ਅਤੇ ਕੰਪਿਊਟਰ ਤਿੰਨ ਸਬਜੈਕਟ ਹੀ ਸ਼ਾਮਲ ਕੀਤੇ ਗਏ ਹਨ ਅਤੇ ਜਲਦੀ ਹੀ ਉਕਤ ਕਲਾਸਾਂ ਦੇ ਸਾਰੇ ਸਬਜੈਕਟ ਅਪਲੋਡ ਕੀਤੇ ਜਾਣਗੇ।ਉਨਾਂ ਕਿਹਾ ਕਿ ਇਕ ਮਹੀਨੇ ਦੇ ਵਿੱਚ ਇਸ ਵੈਬਸਾਈਟ ਤੇ ਬੱਚਿਆਂ ਵੱਲੋਂ ਜੋ ਪੜਾਈ ਦੇ ਲਈ ਜੋ ਵੀ ਸੁਝਾਅ ਦਿੱਤੇ ਜਾਣਗੇ ਉਹ ਵੀ ਪੜਨ ਦੇ ਲਈ ਸਮੱਗਰੀ ਡਾਊਨਲੋਡ ਕਰ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਵੈਬਸਾਈਡ ਤੇ ਵਿਦਿਆਰਥੀ ਪਿਛਲੇ ਕੂਝ ਸਾਲਾਂ ਦੇ ਮਾਡਲ ਪੇਪਰ ਵੀ ਚੈਕ ਕਰ ਸਕਣਗੇ।ਉਨਾਂ ਕਿਹਾ ਕਿ ਇਕ ਮਹੀਨੇ ਤੋਂ ਬਾਅਦ ਇਸ ਵੈਬਸਾਈਟ ਦਾ ਮੋਬਾਇਲ ਐਪ ਵੀ ਲਾਂਚ ਕੀਤਾ ਜਾਵੇਗਾ ਤਾਂ ਜੋ ਇਹ ਸਾਫਟਵੇਅਰ ਹਰੇਕ ਵਿਦਿਆਰਥੀ ਦੇ ਲਈ ਫਾਇਦੇਮੰਦ ਹੋ ਸਕੇ।ਸਮਾਰੋਹ ਦੇ ਅੰਤ ਵਿੱਚ ਜਿਲਾ ਸਾਇੰਸ ਸੁਪਰਵਾਈਜਰ ਰਾਜੇਸਵਰ ਸਲਾਰੀਆ ਨੇ ਮੁੱਖ ਮਹਿਮਾਨ ਅਤੇ ਹੋਰ ਅਧਿਆਪਕਾਂ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media