ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ਿਲਾ ਪੱਧਰੀ ਖੇਡਾਂ ਦਾ ਆਗਾਜ਼ ਜ਼ਿਲਾ
ਸਿੱਖਿਆ ਅਫ਼ਸਰ ਮਨਿੰਦਰ ਕੌਰ ਦੀ ਅਤੇ ਸਹਾਇਕ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿਧੂ ਦੀ ਅਗਵਾਈ ਵਿੱਚ ਸੇਂਟ ਜੇਵੀਅਰ ਸਕੂਲ ਦੇ ਖੇਡ ਮੈਦਾਨ ਵਿੱਚ ਹੋਇਆ, ਜਿਥੇ ਨੈਟਬਾਲ ਖੇਡਾਂ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਵੱਖ-ਵੱਖ ਜ਼ੋਨਾਂ ਤੋਂ ਲਗਭਗ 150 ਖਿਡਾਰੀਆਂ ਨੇ ਭਾਗ ਲਿਆ।ਜਿਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦੇ ਅੰਡਰ-19 ਲੜਕੀਆਂ ਨੇ ਪਹਿਲਾਂ ਸਥਾਨ ਅਤੇ ਅੰਡਰ-19 ਲੜਕਿਆਂ ਨੇ ਦੂਜਾ ਸਥਾਨ, ਅੰਡਰ-17 ਲੜਕੀਆਂ ਅਤੇ ਲੜਕਿਆਂ ਨੇ ਦੂਜਾ ਸਥਾਨ, ਅੰਡਰ-14 ਲੜਕੀਆਂ ਅਤੇ ਲੜਕਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ।ਜਦਕਿ ਬਠਿੰਡਾ-1 ਦੇ ਤਿੰਨ-ਚਾਰ ਸਕੂਲਾਂ ਨੇ ਮਿਲ ਕੇ ਇੱਕ ਟੀਮ ਤਿਆਰ ਕੀਤੀ ਸੀ।ਸੰਗਤ ਜ਼ੋਨ ਦੇ ਸਿਰਫ਼ ਜੰਗੀਰਾਣਾ ਸਕੂਲ ਦੇ ਇਕੱਲੇ ਹੀ ਖਿਡਾਰੀਆਂ ਨੇ ਚਾਰ ਸਕੂਲਾਂ ਦੇ ਖਿਡਾਰੀਆਂ ਨਾਲ ਡਟਵਾਂ ਮੁਕਾਬਲਾ ਕਰਕੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਬਾਜ਼ੀ ਮਾਰੀ।
ਇਸ ਮੌਕੇ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦੇ ਡੀ.ਪੀ.ਈ ਬਲਰਾਜ ਸਿੰਘ ਦੀ ਮਿਹਨਤ ਸਦਕਾ ਪਹਿਲੇ-ਦੂਜੇ ਸਥਾਨਾਂ ਦੀਆਂ ਪੁਜੀਸ਼ਨਾਂ ਜੰਗੀਰਾਣਾ ਸਕੂਲ ਦੀ ਝੋਲੀ ਪਾ ਕੇ ਜ਼ਿਲਾ ਭਰ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਦੇ ਪਿ੍ਰੰਸੀਪਲ ਸੁਖਪਾਲ ਸਿੰਘ ਭੱਟੀ, ਲੈਕ: ਦੀਪਇੰਦਰ ਸਿੰਘ, ਰਾਜਵੀਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਗੋਪਾਲ ਮਿੱਤਲ, ਹਰਦੀਪ ਸਿੰਘ, ਮੋਨਿਕਾ ਰਾਣੀ, ਅਮਨਪ੍ਰੀਤ ਕੌਰ ਸ਼ਰਮਾ, ਵੀਨਾ ਰਾਣੀ,ਅ ਮਨਦੀਪ ਕੌਰ, ਪਰਮਜੀਤ ਕੌਰ, ਅਮਨਜੋਤ ਕੌਰ, ਅਸ਼ੋਕ ਕੁਮਾਰ, ਪ੍ਰੈੱਸ ਸਕੱਤਰ ਬਲਵੀਰ ਸਿੰਘ ਕੋਮਾਂਡੋ ਆਦਿ ਸਮੂਹ ਸਟਾਫ ਨੇ ਖੇਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media