Saturday, October 10, 2026

ਸਿਹਤ ਵਿਭਾਗ ਵਲੋਂ `ਸਵੱਛਤਾ ਹੀ ਸੇਵਾ` ਮੁਹਿੰਮ ਤਹਿਤ ਸਫਾਈ ਦਾ ਅਗਾਜ

ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਡਾ: ਹਰੀ ਨਰਾਇਣ ਸਿੰਘ ਦੀ ਹਾਜ਼ਰੀ ਵਿੱਚ PPN2209201719ਅਰਬਨ ਪੀ.ਐਚ.ਸੀ ਜਨਤਾ ਨਗਰ ਵਿਖੇ ਸਵੱਛਤਾ ਹੀ ਸੇਵਾ, ਮੁਹਿੰਮ ਤਹਿਤ ਸਫਾਈ ਮੁਹਿੰਮ ਦਾ ਅਗਾਜ ਕੀਤਾ ਗਿਆ ਅਤੇ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਦੀ ਸਫਾਈ ਵੀ ਕੀਤੀ ਗਈ।ਇਸ ਮੌਕੇ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਜ਼ਿਲਾ ਸਿਹਤ ਅਫਸਰ ਡਾ: ਰਕੇਸ਼ ਗੋਇਲ, ਜ਼ਿਲਾ ਟੀਕਾਕ ਰਨਅਫਾਸਰ ਡ: ਕੰੁਦਨ ਕੁਮਾਰ ਪਾਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਮੈਡੀਕਲ ਅਫਸਰ ਡਾ: ਇੰਦਰਪ੍ਰੀਤ, ਡਾ: ਨੇ ਸ਼ਿਵ ਦੱਤ ਨੇ ਭਾਗ ਲਿਆ।ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇਕਿਹਾ ਕਿ ਇਨਸ਼ਾਨ ਨੂੰ ਤਨ ਅਤੇ ਮਨ ਦੀ ਸਫਾਈ ਦੇ ਨਾਲ ਨਾਲ ਆਲੇ ਦੁਆਲੇ ਦੀ ਸਫਾਈ ਰੱਖਵੀ ਵੀ ਬਹੁਤ ਜਰੂਰੀ ਹੈ, ਜੋ ਸਾਨੂੰ ਸ਼ੁੱਧ ਅਤੇ ਸਾਫ ਵਾਤਾਵਰਣ ਪ੍ਰਦਾਨ ਕਰਦੀ ਹੈ।ਫੈਲੀ ਗੰਦਗੀ ਅਤੇ ਸਫਾਈ ਦੀ ਘਾਟ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਜਿਸ ਦਾ ਸਮਾਜ ਉਪਰ ਮਾੜਾ ਅਸਰ ਪੈਂਦਾ ਹੈ, ਇਕ ਜੰੁਮੇਵਰ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁਹਿੰਮ ਦਾ ਸੰਦੇਸ਼ ਘਰ ਘਰ ਪਹੁੰਚਾਈਏ।
ਸਿਵਲ ਸਰਜਨ ਵਲੋਂ ਕੈਂਪ ਵਿੱਚ ਪਹੁੰਚੇ ਨਾਗਰਿਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ: ਰਕੇਸ਼ ਗੋਇਲ ਨੇ ਕਿਹਾ ਕਿ ਸਾਨੂੰ ਘਰ ਵਿੱਚ ਸਫਾਈ ਦੇ ਪੱਖ ਤੋਂ ਕੂੜਾ ਕਰਕਟ ਦੇ ਸਹੀ ਨਿਪਟਾਰੇ ਲਈ ਡਸਟਬਿਨ ਦੀ ਵਰਤੋਂ ਕਰਕੇ ਗਿਲਾ ਅਤੇ ਸੁੱਕਾ ਕੂੜਾ ਵੱਖ ਵੱਖ ਨਿਪਟਾਰਾ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੀ ਹਰ ਰੋਜ਼ ਦੇ ਜੀਵਨ ਵਿੱਚ ਘਰ, ਗਲੀ, ਮਹੁੱਲਾ ਅਤੇ ਜਿਥੇ ਅਸੀਂ ਕੰਮ ਕਰਦੇ ਹਾਂ ਉਸ ਥਾਂ ਨੂੰ ਸਾਫ ਸੁਥਰਾ ਰੱਖੀਏ।ਸਾਨੂੰ ਖੁੱਲੀਆਂ ਥਾਂ ਤੇ ਜੰਗਲ ਪਾਣੀ ਆਦਿ ਨਹੀ ਜਾਣਾ ਚਾਹੀਦਾ।ਕਿਉਂਕਿ ਖੁੱਲੇ ਵਿੱਚ ਸ਼ੌਚ ਜਾਣ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।ਜ਼ਿਲਾ ਮਾਸ ਮੀਡੀਆ ਅਫਸਰ ਵੱਲੋਂ ਨੇਤਰਦਾਨ, ਹੈਪੇਟਾਈਟਸ ਸੀ ਅਤੇ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਡਾ: ਅਰਵਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪੋ੍ਰਜੈਕਸਨਿਸਟ ਕੇਵਲ ਕ੍ਰਿਸ਼ਨ, ਅਮਨ ਦੂਗਲ ਫਾਰਮਾਸਿਸਟ, ਬਲਵੰਤ ਸਿੰਘ, ਏ.ਐਨ.ਐਮ ਰਮਨਦੀਪ ਕੋਰ ਅਤੇ ਆਸ਼ਾ ਵਰਕਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply