Friday, March 27, 2026

ਸੁਨੀਲ ਜਾਖੜ ਤੇ ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ ’ਤੇ ਲਿਆਂਦਾ

ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵੱਲੋਂ ਆਪਣੀ ਜਿੱਤ ਨੂੰ ਪੁਖਤਾ ਕਰਨ ਵਾਸਤੇ ਪੂਰਾ ਜ਼ੋਰ PPN0310201703ਲਗਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਬੀਤੇ ਲੰਬੇ ਸਮੇਂ ਤੋਂ ਸੁਜਾਨਪੁਰ ਹਲਕੇ ’ਚ ਬਿਖਰੀ ਹੋਈ ਕਾਂਗਰਸ ਪਾਰਟੀ ਨੂੰ ਆਖਿਰਕਾਰ ਲੋਕ ਸਭਾ ਜਿਮਨੀ ਚੋਣ ਦੇ ਉਮੀਦਵਾਰ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਸੁਜਾਨਪੁਰ ’ਚ ਵੀ ਆਪਣੀ ਜਿੱਤ ਪੁਖਤਾ ਕਰਨ ਦਾ ਦਮ ਭਰ ਦਿੱਤਾ ਹੈ।ਦੂਜੇ ਪਾਸੇ ਦੇਖਿਆ ਜਾਵੇ, ਤਾਂ ਅਕਾਲੀ ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਤੋਂ ਉਮੀਦਵਾਰ ਸਵਰਨ ਸਿੰਘ ਸਲਾਰੀਆ ਦੇ ਪੱਖ ’ਚ ਹੁਣ ਤੱਕ ਸੁਜਾਨਪੁਰ ਸ਼ਹਿਰ ’ਚ ਕਿਸੇ ਵੀ ਕੌਂਸਲਰ ਵੱਲੋਂ ਆਪਣਾ ਬਿਗੁਲ ਨਹੀਂ ਫੂਕਿਆ ਗਿਆ ਹੈ, ਜਿਸ ਨਾਲ ਅਕਾਲੀ ਭਾਜਪਾ ਸੁਜਾਨਪੁਰ ਹਲਕੇ ’ਚ ਕਾਫੀ ਹੱਦ ਤੱਕ ਕਮਜ਼ੋਰ ਦਿੱਖਣੀ ਸ਼ੁਰੂ ਹੋ ਗਈ ਹੈ।
ਕਾਂਗਰਸ ਪਾਰਟੀ ਦੇ ਆਲਾ ਆਗੂਆਂ ਵੱਲੋਂ ਅੱਜ ਸੁਜਾਨਪੁਰ ਹਲਕੇ ਦੀ ਸਮੁੱਚੀ ਲੀਡਰਸ਼ਿਪ ’ਚ ਸੂਬਾ ਕਾਂਗਰਸ ਜਨਰਲ ਸਕੱਤਰ ਵਿਨੈ ਮਹਾਜਨ, ਸੂਬਾ ਸਕੱਤਰ ਠਾਕੁਰ ਦਵਿੰਦਰ ਸਿੰਘ ਦਰਸ਼ੀ, ਸੂਬਾ ਸਕੱਤਰ ਸਾਹਿਬ ਸਾਬਾਾ, ਸੂਬਾ ਸਕੱਤਰ ਅਮਿਤ ਸਿੰਘ ਮੰਟੂ, ਬਲਾਕ ਪ੍ਰਧਾਨ ਸੰਜੀਵ ਬਿੱਟਾ, ਬਲਾਕ ਪ੍ਰਧਾਨ ਓਂਕਾਰ ਸਿੰਘ, ਸੀਨੀਅਰ ਆਗੂ ਰਮੇਸ਼ ਧਾਰ, ਜਤਿੰਦਰ ਪਠਾਨੀਆ ਆਦਿ ਨੂੰ ਇਕ ਮੰਚ ’ਤੇ ਖੜੇ ਕਰਕੇ ਸਾਬਤ ਕਰ ਦਿੱਤਾ ਹੈ ਕਿ ਸੁਜਾਨਪੁਰ ਹਲਕੇ ਦੀ ਲੀਡਰਸ਼ਿਪ ਚੋਣਾਂ ’ਚ ਉਮੀਦਵਾਰ ਨੂੰ ਜਿਤਾਉਣ ਵਾਸਤੇ ਪੂਰੀ ਤਰਾਂ ਇਕਜੁੱਟ ਹੈ।ਉਥੇ ਹੀ, ਕਾਂਗਰਸ ਪਾਰਟੀ ਦੇ ਸੁਜਾਨਪੁਰ ਹਲਕੇ ਦੇ ਆਗੂਆਂ ਨੇ ਇਕਜੁੱਟ ਹੋ ਕੇ ਭਾਜਪਾ ਆਗੂਆਂ ਨੂੰ ਦੰਦਾਂ ਹੇਠਾਂ ਉਂਗਲਾਂ ਦਬਾਉਣ ਵਾਸਤੇ ਮਜ਼ਬੂਰ ਕਰ ਦਿੱਤਾ ਹੈ, ਕਿਉਂਕਿ ਜੇਕਰ ਪਿਛਲੇ ਲੰਬੇ ਸਮੇਂ ਤੋਂ ਦੇਖਿਆ ਜਾਵੇ, ਤਾਂ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਕਾਰਨ ਹੀ ਭਾਜਪਾ ਇਸ ਗੱਲ ਦਾ ਫਾਇਦਾ ਚੁੱਕ ਕੇ ਜਿੱਤ ਜਾਂਦੀ ਸੀ।ਕਾਂਗਰਸ ਦੇ ਇਕ ਮੰਚ ’ਤੇ ਇਕੱਠੀ ਹੋਈ ਸੁਜਾਨਪੁਰ ਦੀ ਲੀਡਰਸ਼ਿਪ ਨੇ ਵੀ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਇਸ ਵਾਰ ਉਹ ਆਪਣੀ ਗਲਤੀ ਨੂੰ ਨਾ ਦੁਹਰਾਉਂਦਿਆਂ ਸੁਨੀਲ ਜਾਖੜ ਨੂੰ ਭਾਰੀਆਂ ਵੋਟਾਂ ਨਾਲ ਜਿਤਾਉਣ ਵਾਸਤੇ ਜੀਅ ਜਾਨ ਲਗਾ ਦੇਣਗੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply