Tuesday, June 23, 2026

ਖੇਡ ਮੁਕਾਬਲਿਆਂ ਨਾਲ ਸਰਹੱਦੀ ਖੇਤਰ `ਚ ਖੇਡਾਂ ਨੂੰ ਹੋਰ ਹੁਲਾਰਾ ਤੇ ਉਤਸ਼ਾਹ ਮਿਲੇਗਾ- ਡੀ.ਐਸ.ਓ ਰਿਆੜ

PPN0410201705ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵੱਖ-ਵੱਖ ਵਿਦਿਅਕ ਅਦਾਰਿਆਂ `ਚ ਪੜਣ ਵਾਲੇ ਅੰਡਰ-17 ਉਮਰ ਵਰਗ ਦੇ ਖਿਡਾਰੀਆਂ ਦੇ ਦੋ ਦਿਨਾਂ ਜ਼ਿਲਾ ਪੱਧਰੀ ਹਾਕੀ, ਕੁਸ਼ਤੀ, ਫੁੱਟਬਾਲ, ਹੈਂਡਬਾਲ, ਬਾਸਕਿਟਬਾਲ, ਐਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਵੱਖ-ਵੱਖ ਖੇਡ ਮੈਦਾਨਾਂ ਵਿਚ ਸ਼ੁਰੂ ਹੋਏ, ਜਿੰਨਾਂ ਵਿੱਚ ਜਿਲੇ ਤੋਂ ਸੈਂਕੜੇ ਖਿਡਾਰੀ ਹਿੱਸਾ ਲੈ ਰਹੇ ਹਨ।ਪੰਜਾਬ ਦੇ ਡਿਪਟੀ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦੀ ਅਗਵਾਈ `ਚ ਜ਼ਿਲਾ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਦੇ ਪ੍ਰਬੰਧਾਂ ਹੇਠ ਹਾਕੀ ਖੇਡ ਮੁਕਾਬਲੇ ਦਾ ਸ਼ੁਭਆਰੰਭ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਉਘੇ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਹਰੇਕ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਖੇਡ ਪ੍ਰਵਿਰਤੀ ਨੂੰ ਜਾਣੇ ਤੇ ਉਸ ਨੂੰ ਉਸ ਖੇਡ ਖੇਤਰ ਦੀ ਮੁਹਾਰਤ ਹਾਸਲ ਕਰਵਾਵੇ।
ਉਨਾਂ ਕਿਹਾ ਕਿ ਕੋਈ ਵੀ ਖੇਡ ਮਾੜੀ ਨਹੀਂ ਹੁੰਦੀ, ਬਲਕਿ ਉਸ ਪ੍ਰਤੀ ਆਪਣਾ ਚੰਗਾ ਨਜ਼ਰੀਆ ਅਪਣਾਉਣ ਦੀ ਲੋੜ ਹੈ ਬਾਕੀ ਖਿਡਾਰੀ ਦੀ ਇੱਛਾ ਸ਼ਕਤੀ `ਤੇ ਨਿਰਭਰ ਕਰਦਾ ਹੈ।ਉਨਾ ਖਿਡਾਰੀਆਂ ਨੂੰ ਬੇਹਤਰ ਖੇਡ ਖੇਡਣ ਦੇ ਨਾਲ-ਨਾਲ ਸੰਤੁਲਿਤ ਖੁਰਾਕ ਖਾਣ ਦੀ ਵੀ ਨਸੀਹਤ ਦਿੱਤੀ।ਇਸ ਸਮੇਂ ਜ਼ਿਲਾ ਡੀ.ਐਸ.ਓ ਗੁਰਲਾਲ ਸਿੰਘ ਰਿਆੜ ਨੇ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਅਤੇ ਸਹਾਇਕ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦੇ ਯਤਨਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅੱਜ ਦੇ ਖੇਡ ਮੁਕਾਬਲਿਆਂ ਨਾਲ ਸਰਹੱਦੀ ਖੇਤਰ `ਚ ਖੇਡਾਂ ਨੂੰ ਹੋਰ ਹੁਲਾਰਾ ਤੇ ਉਤਸ਼ਾਹ ਮਿਲੇਗਾ।ਉਨਾਂ ਖਿਡਾਰੀਆਂ ਨੂੰ ਹਾਕੀ ਓੁਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਵਾਂਗ ਇੱਕ ਬੇਹਤਰ ਖਿਡਾਰੀ ਬਣ ਕੇ ਕੁੱਝ ਕਰ ਦਿਖਾਉਣ ਦੀ ਪ੍ਰੇਰਣਾ ਦਿੱਤੀ ਤੇ ਨਾਮਵਰ ਖਿਡਾਰੀਆਂ ਨੂੰ ਆਪਣਾ ਰੋਲ ਮਾਡਲ ਚੁਨਣ ਦੀ ਸਲਾਹ ਦਿੱਤੀ।ਇਸ ਮੌਕੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਸੋਨੀ, ਚੇਤਨ ਸ਼ਰਮਾ, ਸਰਿਤਾ ਕੁਮਾਰੀ, ਕੋਚ ਜਗਰੂਪ ਸਿੰਘ, ਕੋਚ ਕੁਲਜੀਤ ਸਿੰਘ ਬਾਬਾ, ਕੋਚ ਹਰਭਜਨ ਸਿੰਘ, ਕੋਚ ਸਿਮਰਨਜੀਤ ਸਿੰਘ, ਕੋਚ ਰਜਨੀ ਸੈਣੀ ਆਦਿ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply