Tuesday, July 7, 2026

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਭਾਰ ਤੋਲਕਾਂ ਨੇ ਅੰਤਰ ਜਿਲਾ ਸਕੂਲ ਖੇਡਾਂ ’ਚ ਮਾਰੀ ਬਾਜ਼ੀ

ਬਠਿੰਡਾ, 8 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀਂ ਖੰਨਾ ਜਿਲਾ ਲੁਧਿਆਣਾ ਵਿਖੇ ਹੋਈਆਂ 63ਵੀਆਂ ਅੰਤਰ PPN0810201706ਜ਼ਿਲਾ ਸਕੂਲ ਖੇਡਾਂ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਭਾਰ ਤੋਲਕਾਂ ਨੇ 3 ਸੋਨ ਤਮਗੇ, 5 ਸਿਲਵਰ ਤਮਗੇ ਅਤੇ 1 ਕਾਸ਼ੀ ਦਾ ਤਮਗਾ ਜਿੱਤ ਕੇ  ਓਵਰਆਲ ਚੈਂਪੀਅਨਸ਼ਿਪ ਲੜਕੀਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਬਠਿੰਡਾ ਜਿਲੇ ਦਾ ਨਾਮ ਰੌਸ਼ਨ ਕੀਤਾ ਹੈ।ਇਹਨਾਂ ਭਾਰ ਤੋਲਕ ਖੇਡਾਂ ਵਿੱਚ ਹਰਦੇਵ ਰਾਮ ਨੇ 62 ਕਿਲੋ ਭਾਰ ਵਰਗ ਵਿਚ, ਰਾਜਪ੍ਰੀਤ ਕੌਰ ਨੇ 58 ਕਿਲੋ ਭਾਰ ਵਰਗ ’ਚ ਅਤੇ ਗੁਰਿੰਦਰ ਕੌਰ  ਨੇ 63 ਕਿਲੋ ਭਾਰ ਵਰਗ ’ਚ ਸੋਨ ਤਮਗੇ ਜਿੱਤ ਕੇ ਪੰਜਾਬ ਵਿੱਚੋਂ ਪਹਿਲੇ ਸਥਾਨ ’ਤੇ ਰਹੇੇੇ।ਰਾਜੂ ਕੌਰ ਨੇ 48 ਕਿਲੋ ਭਾਰ ਵਰਗ ’ਚ, ਸੁਮਨਪ੍ਰੀਤ ਕੌਰ ਨੇ 69 ਕਿਲੋ ’ਚ, ਸੁਮਨ ਕੌਰ ਨੇ 75 ਕਿਲੋ ’ਚ ਅਤੇ ਅਮਨਪ੍ਰੀਤ ਕੌਰ ਨੇ ਪਲੱਸ 75 ਕਿਲੋ ਭਾਰ ਵਰਗ ’ਚ ਸਿਲਵਰ ਤਮਗੇ ਜਿੱਤ ਕੇ ਆਪਣੇ ਭਾਰ ਵਰਗ ‘ਚ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ।ਰੋਹਿਤ ਸ਼ਰਮਾ ਨੇ 69 ਕਿਲੋ ਭਾਰ ਵਰਗ ’ਚ ਕਾਸ਼ੀ ਦਾ ਤਮਗਾ ਜਿੱਤਿਆ ਹੈ। ਸਕੂਲ ਪਿ੍ਰੰਸੀਪਲ ਰਮਨਦੀਪ ਸਿੰਘ ਗਿੱਲ ਨੇ ਖਿਡਾਰੀਆਂ ਅਤੇ ਸਕੂਲ ਦੇ ਵੇਟ ਲਿਫਟਿੰਗ ਕੋਚ ਕੁਲਬੀਰ ਕੌਰ ਬਿੱਟੀ ਨੂੰ ਵਧਾਈ ਦਿੰਦਿਆਂ ਉਹਨਾਂ ਕੋਲੋਂ ਅਗਾਮੀ ਮੈਚਾਂ ’ਚ ਵੀ ਜਿੱਤ ਦੀ ਉਮੀਦ ਜਤਾਈ ਹੈ।ਇਸ ਮੌਕੇ ਸਕੂਲ ਦੇ ਗੁਰਸ਼ਰਨ ਸਿੰਘ, ਸੁਨੀਲ ਕੁਮਾਰ, ਮਹਾਵੀਰ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਵੀ ਮੌਜੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply