Thursday, June 25, 2026

ਸ਼ਨ-ਸ਼ਾਈਨ ਨੇ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਸੰਸਥਾ ਦੇ ਬੱਚਿਆਂ ਨੂੰ ਕੰਬਲ ਤੇ ਗੀਜ਼ਰ ਵੰਡੇ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੀਵਾਲੀ ਦਾ ਪਾਵਨ ਤਿਉਹਾਰ ਸਾਰੇ ਸੰਸਾਰ ਭਰ ਦੇ ਵਿਚ ਪਟਾਕੇ ਚਲਾ ਕੇ ਅਤੇ PPN2010201713ਮਿਠਾਈਆਂ ਵੰਡ ਕੇ ਮਨਾਇਆ ਜਾ ਰਿਹਾ ਹੈ, ਉਥੇ ਕੁੱਝ ਇਸ ਤਰਾਂ ਦੀਵਾਲੀ ਮਨਾਉਣ ਨੂੰ ਫਜੂਲ ਖਰਚ ਸਮਝ ਕੇ ਗਰੀਬਾਂ ਦੀ ਸੇਵਾ ਨੂੰ ਤਰਜੀਹ ਦੇਂਦੀਆਂ ਹਨ, ਅਜਿਹੀਆਂ ਸੰਸਥਾਵਾਂ ਵਿੱਚ ਸ਼ਨ-ਸ਼ਾਈਨ ਨਾਂ ਦੀ ਸੰਸਥਾ ਹੈ, ਜਿਸ ਨੇ ਦੀਵਾਲੀ ਮੌਕੇ ਦ੍ਰਿਸ਼ਟੀ ਫਾਊਂਡੇਸ਼ਨ ਬਲਾਇੰਡਸ ਦੇ ਉਹਨਾਂ ਲੋਕਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਗਈਆਂ ਜਿੰਨਾ ਨੂੰ ਇਹ ਵੀ ਨਹੀਂ ਪਤਾ ਹੈ ਕੇ ਤਿਉਹਾਰ ਕਦੋ ਆਉਂਦੇ ਹਨ ਤੇ ਕਦੋ ਚਲੇ ਜਾਂਦੇ ਹਨ।ਇਹਨਾਂ ਵਿੱਚ ਬਹੁਤ ਸਾਰੇ ਬੱਚੇ, ਜਵਾਨ ਤੇ ਬਜ਼ੁੱਰਗ ਇਸ ਤਰਾਂ ਦੇ ਸਨ, ਜਿੰਨਾ ਵਿਚੋ ਨਾ ਤਾਂ ਕੋਈ ਸੁਣ ਸਕਦਾ ਤੇ ਨਾ ਕੋਈ ਬੋਲ ਸਕਦਾ ਤੇ ਨਾ ਕੋਈ ਵੇਖ ਸਕਦਾ ਹੈ ਤੇ ਨਾ ਕੋਈ ਚੱਲ ਫਿਰ ਸਕਦਾ ।
ਸ਼ਨ-ਸ਼ਾਈਨ ਦੇ ਮੁੱਖੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ਨ-ਸ਼ਾਈਨ ਦੇ ਸਾਰੇ ਪਰਿਵਾਰ ਵਲੋਂ ਦਿੱਤੇ ਗਏ ਯੋਗਦਾਨ ਨਾਲ ਉਹ ਸਪੈਸ਼ਲ ਵਿਅਕਤੀਆਂ ਨੂੰ ਕੰਬਲ, ਗਰਮ ਪਾਣੀ ਦੇ ਲਈ ਗੀਜ਼ਰ ਤੇ ਮਿਠਾਈਆਂ ਵੰਡ ਤੇ ਖਾ ਕੇ ਦੀਵਾਲੀ ਮਨਾ ਰਹੇ ਹਨ।ਸੁਸਾਇਟੀ ਦੀ ਲੀਗਲ ਸਲਾਹਕਾਰ ਤੇ ਸਮਾਜ ਸੇਵਿਕਾ ਮੰਜੂ ਗੁਪਤਾ ਨੇ ਕਿਹਾ ਕਿ ਉਹ ਕਾਫੀ ਦੇਰ ਤੋਂ ਇਸ ਸੰਸਥਾ ਦੇ ਵਿੱਚ ਕੰਮ ਕਰ ਰਹੀ ਹੈ ਅਤੇ ਚੰਗੀ ਗੱਲ ਇਹ ਲੱਗਦੀ ਹੈ ਕੇ ਸ਼ਨ-ਸ਼ਾਈਨ ਪਰਿਵਾਰ ਵਿਚ ਜਿਆਦਾਤਰ ਮੈਂਬਰ ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਜਿੰਨਾ ਦੇ ਮਨ ਵਿੱਚ ਸੇਵਾ ਦੀ ਪੂਰੀ ਭਾਵਨਾ ਹੈ।ਇਸ ਸਮੇਂ  ਪੁੱਜੇ ਪੱਤਰਕਾਰਾਂ ਵਲੋਂ ਦ੍ਰਿਸ਼ਟੀ ਸੰਸਥਾ ਦੇ ਸਪੈਸ਼ਲ ਵਿਅਕਤੀਆਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply