Thursday, June 25, 2026

ਯੂਨੀਵਰਸਿਟੀ `ਚ ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਲ੍ਹਿਆਂ ਦੇ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ

PPN2110201710ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜਿਲ੍ਹਿਆਂ ਦੇ ਸਬੰਧਤ ਕਾਲਜ ਭਾਗ ਲੈ ਰਹੇ ਹਨ ਜੋ ਅੱਜ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਥਾਪ ਨਾਲ ਸ਼ੁਰੂ ਹੋਇਆ।ਇਸ ਜ਼ੋਨ ਨਾਲ ਸਬੰਧਤ ਵੱਖ ਵੱਖ ਕਾਲਜਾਂ ਅਤੇ ਵਿਭਾਗਾਂ ਦੇ ਵਿਦਿਆਰਥੀ ਮੌਜੂਦ ਸਨ।
ਇਸ 4-ਦਿਨਾਂ ਮੇਲੇ ਵਿਚ ਯੂਨੀਵਰਸਿਟੀ ਦੇ ਇਸ ਜ਼ੋਨ ਨਾਲ ਸਬੰਧਤ 20 ਕਾਲਜਾਂ ਦੇ ਲਗਪਗ 800 ਵਿਦਿਆਰਥੀ-ਕਲਾਕਾਰ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਵਿਚ ਭਾਗ ਲੈ ਰਹੇ ਹਨ।ਇਹ ਮੇਲਾ 24 ਅਕਤੂਬਰ ਤਕ ਚੱਲੇਗਾ।ਇਸ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਸੰਗਤ ਹਾਲ ਅਤੇ ਕਾਨਫਰੰਸ ਹਾਲ ਵਿਖੇ ਆਯੋਜਤ ਕੀਤੇ ਜਾ ਰਹੇ ਹਨ।
ਮੇਲੇ ਦਾ ਰਸਮੀ ਉਦਘਾਟਨ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਸ਼੍ਰੀਮਤੀ ਉਨਦਲੀਬ ਰਾਇ ਔਜਲਾ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ।ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ. ਨਿਰਮਲ ਜੌੜਾ ਅਤੇ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ. ਪ੍ਰੀਤਮ ਸਿੰਘ ਭਾਰੋਵਾਲ ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਨੂੰ ਜੀ-ਆਇਆਂ ਆਖਿਆ।ਔਜਲਾ ਨੇ ਕਿਹਾ ਕਿ ਅਜਿਹੇ ਯੁਵਕ ਮੇਲਿਆਂ ਦਾ ਆਯੋਜਨ ਨੌਜਵਾਨ ਪੀੜੀ ਨੂੰ ਪੁਰਾਤਨ ਪਰੰਪਰਾ ਅਤੇ ਵਿਰਸੇ ਨਾਲ ਜੌੜਨ ਲਈ ਬਹੁਤ ਜ਼ਰੂਰੀ ਹੈ।ਵਿਦਿਆਰਥੀਆਂ ਨੂੰ ਵੀ ਅਜਿਹੇ ਮੇਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿਚ ਅਨੁਸਾਸ਼ਨ ਅਤੇ ਮਿਲ-ਜੁਲ ਕੇ ਕਾਰਜ ਕਰਨ ਦੇ ਗੁਣ ਉਤਪੰਨ ਹੋ ਸਕਣ।

PPN2110201711
ਅੱਜ ਹੋਏ ਮੁਕਾਬਲਿਆਂ ਵਿਚ ਭੰਗੜਾ, ਸਮੂਹ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ), ਵਾਰ ਗਾਇਨ, ਕਵੀਸ਼ਰੀ, ਪੇਟਿੰਗ, ਕਾਰਟੂਨਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਕੋਲਾਜ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਮੁਕਾਬਲੇ ਸ਼ਾਮਿਲ ਸਨ।ਡਾ. ਜਗਜੀਤ ਕੌਰ, ਡਾਇਰੈਕਟਰ ਨੇ ਦੱਸਿਆ ਕਿ 22 ਅਕਤੂਬਰ ਨੂੰ ਮਾਈਮ, ਪਹਿਰਾਵਾ ਪ੍ਰਦਰਸ਼ਨੀ, ਸਕਿੱਟ, ਲੋਕ ਸਾਜ਼, ਗੀਤ/ਗਜ਼ਲ, ਲੋਕ ਗੀਤ, ਕਿਊਜ਼, ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲਿਆਂ ਤੋਂ ਇਲਾਵਾ ਅਤੇ 23 ਅਕਤੂਬਰ ਨੂੰ ਇਕਾਂਗੀ, ਜਨਰਲ ਡਾਂਸ, ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਪੋਈਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲੇ ਹੋਣਗੇ।ਅੰਤਿਮ ਦਿਨ 24 ਅਕਤੂਬਰ ਨੂੰ ਕਲਾਸੀਕਲ ਡਾਂਸ, ਗਿੱਧਾ, ਵੈਸਟਰਨ ਵੋਕਲ ਸੋਲੋ ਅਤੇ ਵੈਸਟਰਨ ਗਰੁੱਪ ਸੌਂਗ ਦੇ ਮੁਕਾਬਲੇ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply