ਸੰਦੌੜ, 22 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਦੀਵਾਲੀ ਦੇ ਸ਼ੁਭ ਮੌਕੇ ਸੋਸ਼ਲ ਮੀਡੀਆ `ਤੇ ਜਿਥੇ ਲੋਕਾਂ ਨੇ ਇੱਕ-ਦੂਜੇ ਨੂੰ ਵੱਖੋ ਵੱਖਰੇ ਮੈਸਿਜਾਂ ਰਾਹੀਂ ਵਧਾਈਆਂ ਦਿੱਤੀਆਂ, ਉੱਥੇ ਹੀ ਇਸ ਮੌਕੇ ਰੰਗ ਪੰਜਾਬੀ ਕਵੀਸਰੀ ਜਥੇ ਰਾਹੀਂ ਸੋਸਲ ਮੀਡੀਆ ਤੇ ਪਾਈ ਕਵੀਸਰੀ’’ਭਾਵੇਂ ਖਾਂਦੇ ਤੁਸੀਂ ਨਕਲੀ ਮਠਿਆਈਆਂ ਮਿੱਤਰੋ, ਸੋਨੂੰ ਫਿਰ ਵੀ ਦਿਵਾਲੀ ਦੀਆਂ ਵਧਾਈਆਂ ਮਿੱਤਰੋ’’ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਲੋਕਾਂ ਨੇ ਇਸ ਕਵੀਸ਼ਰੀ ਨੂੰ ਆਪਣੇ ਦੋਸਤਾਂ ਨੂੰ ਵਧਾਈਆਂ ਦੇਣ ਲਈ ਸੇਅਰ ਕੀਤਾ।ਜਦੋਂ ਇਸ ਸੰਬੰਧੀ ਇਸ ਦੇ ਗਾਇਕ ਕਿੰਦੀ ਜਹਾਂਗੀਰ ਅਤੇ ਜਗਤਾਰ ਗੰਡੇਵਾਲ (ਜਿੰਦ ਜਗਤਾਰ) ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਬੜੀ ਖੁਸ਼ੀ ਹੋਈ ਕਿ ਅਸੀਂ ਦਿਵਾਲੀ ਦੇ ਸ਼ੁੱਭ ਮੌਕੇ ਸਮਾਜਿਕ ਕੁਰੀਤੀਆਂ ਨੂੰ ਆਧਾਰ ਬਣਾ ਕੇ ਇਕ ਮੈਸੇਜ ਕਵੀਸ਼ਰੀ ਦੇ ਰੂਪ ਵਿੱਚ ਲਾਇਫਰੰਗ ਮੀਡੀਆ ਪੇਜ਼ ਅਤੇ ਯੂ-ਟਿਊਬ ਚੈਨਲ ਤੇ ਅੱਪਲੋਡ ਕੀਤਾ ਸੀ।ਉਸ ਨੂੰ ਵੱਡੇ ਪੱਧਰ `ਤੇ ਦੇਸ਼ ਵਿਦੇਸ਼ `ਚ ਪਸੰਦ ਕੀਤਾ ਗਿਆ।ਇਸ ਤੋਂ ਇਲਾਵਾ ਸਾਡੀਆਂ ਹੋਰ ਕਵਿਤਾਵਾਂ `ਗਰੀਬੀ ਵਾਲੇ ਦਿਨ“ ਅਤੇ `ਫੌਜੀ ਤਨਖਾਹ ਦੇ ਉਤੇ ਸਬਰ ਕਰੇ` ਨੂੰ ਵੀ ਬਹੁਤ ਪਿਆਰ ਮਿਲਿਆ ਹੈ।ਉਨਾਂ ਚਾਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਭਵਿਖ ਵਿੱਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਕਵੀਸ਼ਰੀਆਂ ਅਤੇ ਗੀਤ ਪੇਸ਼ ਕਰਨ ਦੀ ਗੱਲ ਕਹੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media