Friday, June 26, 2026

ਸ਼ਹੀਦ ਹਰਬੰਸ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ

ਸ਼ਹੀਦ ਦੀ ਵਿਧਵਾ ਪਤਨੀ ਅਤੇ ਬੇਟੀ ਦਾ ਕੀਤਾ ਸਨਮਾਨ

PPN2210201713ਫਾਜ਼ਿਲਕਾ, 22 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹੀਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯਾਦ ’ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਸ਼ਰਧਾਂਜਲੀ ਸਮਾਗਮ ’ਚ ਸ਼ਹੀਦ ਹਰਬੰਸ ਸਿੰਘ ਦੀ ਵਿਧਵਾ ਪਤਨੀ ਪ੍ਰੀਤਮ ਕੌਰ ਅਤੇ ਉਸਦੀ ਬੇਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਚੇਅਰਮੈਨ ਅਸ਼ੋਕ ਕੁਮਾਰ ਸਾਮਾ ਨੇ ਕਿਹਾ ਕਿ ਸਾਲ 1980 ਤੋਂ ਲੈਕੇ ਸਾਲ 2000 ਤੱਕ ਪੰਜਾਬ ’ਚ ਅੱਤਵਾਦ ਦੀ ਅਜਿਹੀ ਹਨੇਰੀ ਚਲੀ ਜਿਸ ’ਚ 40 ਹਜ਼ਾਰ ਲੋਕਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਉਨਾਂ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਦਿਆਂ ਪੰਜਾਬ ਪੁਲਿਸ ਨੂੰ ਵੱਡੀ ਕੁਰਬਾਨੀ ਦੇਣੀ ਪਈ, ਪਰ 20 ਸਾਲ ਬਾਅਦ ਪੰਜਾਬ ਪੁਲਿਸ ਨੇ ਪੰਜਾਬ ’ਚੋਂ ਅੱਤਵਾਦ ਸਾਫ਼ ਕਰ ਦਿੱਤਾ। ਇਸ ਸ਼ਹੀਦੀ ਲਹਿਰ ’ਚ ਪਿੰਡ ਨੁਕੇਰੀਆਂ ਦੇ ਪੰਜਾਬ ਪੁਲਿਸ ਦੇ ਜਾਂਬਾਜ ਸਿਪਾਹੀ ਹਰਬੰਸ ਸਿੰਘ ਨੇ ਵੀ 1990 ’ਚ ਮੱਖੂ ਵਿਖੇ ਪੁਲਿਸ ਮੁਕਾਬਲੇ ’ਚ ਸ਼ਹਾਦਤ ਦਾ ਜਾਮ ਪੀਤਾ ਸੀ, ਪਿੰਡ ਨੁਕੇਰੀਆਂ ਅਤੇ ਫਾਜ਼ਿਲਕਾ ਜ਼ਿਲੇ ਨੂੰ ਆਪਣੇ ਇਸ ਬਹਾਦਰ ਸਿਪਾਹੀ ’ਤੇ ਹਮੇਸ਼ਾਂ ਮਾਣ ਰਹੇਗਾ। ਸਕੂਲ ਪਿ੍ਰੰਸੀਪਲ ਹੰਸ ਰਾਜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ 12 ਬਹਾਦਰ ਜਰਨੈਲਾਂ ਨੇ ਅੱਤਵਾਦ ਦਾ ਟਾਕਰਾ ਕਰਦਿਆਂ ਆਪਣੀ ਸ਼ਹੀਦੀ ਦਿੱਤੀ ਹੈ, ਹਰ ਸਾਲ 21 ਅਕਤੂਬਰ ਨੂੰ ਉਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸ਼ਹੀਦ ਦੀ ਪਤਨੀ ਪ੍ਰੀਤਮ ਕੌਰ ਨੇ ਵੀ ਵਿਦਿਆਰਥੀਆਂ ਨੂੰ ਪੁਲਿਸ ਅਤੇ ਫੋਜ਼ ’ਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ। ਮੰਚ ਸੰਚਾਲਨ ਲੈਕਚਰਾਰ ਬਲਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਲੈਕਚਰਾਰ ਮਦਨ ਲਾਲ, ਸਰਿੰਦਰ ਪਾਲ, ਸੁਖਵਿੰਦਰ ਸਿਘ, ਸੰਦੀਪ ਮਹਿਤਾ, ਵਿਕਾਸ ਗੁਪਤਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਸਿਵੈਨ ਕਾਲੜਾ, ਰੁਪਿੰਦਰ ਕੌਰ, ਕਰਮਜੀਤ ਕੌਰ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply