ਸਮਰਾਲਾ, 11 ਨਵੰਬਰ (ਪੰਜਾਬ ਪੋਸਟ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਜੰਗ
ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ। ਜਿਸ ਵਿਚ ਫਰੰਟ ਦੀਆਂ ਮਾਛੀਵਾੜਾ ਅਤੇ ਖਮਾਣੋਂ ਇਕਾਈਆਂ ਨੇ ਵੀ ਹਿੱਸਾ ਲਿਆ।ਸਭ ਤੋਂ ਪਹਿਲਾਂ ਫਰੰਟ ਦੇ ਜਨਰਲ ਸਕੱਤਰ ਸਵ: ਜੋਗਿੰਦਰ ਸਿੰਘ ਜੋਸ਼ ਦੀ ਬੇਵਕਤੀ ਮੌਤ ਹੋਣ ਉਤੇ ਫਰੰਟ ਦੇ ਸਮੁੱਚੇ ਮੈਬਰਾਂ ਨੇ ਡੰੂਘਾ ਅਫਸੋਸ ਪ੍ਰਗਟ ਕੀਤਾ ਗਿਆ। ਫਰੰਟ ਵੱਲੋਂ ਦੋ ਮਿੰਟ ਦਾ ਮੋਨ ਧਾਰ ਕੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।ਬੁਲਾਰਿਆਂ ਵੱਲੋਂ ਉਨਾਂ ਦੇ ਅਚਾਨਕ ਵਿਛੜ ਜਾਣ ਨਾਲ ਪਰਿਵਾਰ ਅਤੇ ਫਰੰਟ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਾਰਿਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਫਰੰਟ ਹਮੇਸ਼ਾਂ ਪਰਿਵਾਰ ਨਾਲ ਖੜਾ ਰਹੇਗਾ।ਮੀਟਿੰਗ ਦੀ ਸ਼ੁਰੂਆਤ ਵਿੱਚ ਸਵਿੰਦਰ ਸਿੰਘ ਕਲੇਰ ਨੇ ਫਰੰਟ ਦੀਆਂ ਪਿਛਲੇ ਮਹੀਨੇ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਆਮ ਲੋਕਾਂ ਦੇ ਚਾਰ ਕੇਸ ਨਿਪਟਾਏ ਗਏ ਹਨ।
ਕੈਪਟਨ ਮਹਿੰਦਰ ਸਿੰਘ ਖਮਾਣੋਂ ਨੇ ਕਿਹਾ ਲੋਕ ਵਿਆਹਾਂ ਉਪਰ ਨਾਜਾਇਜ਼ ਖਰਚੇ ਕਰਕੇ ਆਰਥਿਕ ਪੱਖੋਂ ਤੰਗ ਹੋ ਰਹੇ ਹਨ ਜਦ ਕਿ ਸਾਦੇ ਵਿਆਹਾਂ ਨਾਲ ਵੀ ਕੰਮ ਚਲ ਸਕਦਾ ਹੈ।ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਿਨੋਂ ਦਿਨ ਵਧ ਰਹੀ ਹੈ।ਸਰਕਾਰਾਂ ਨੂੰ ਸਿਆਸਤ ਛੱਡ ਕੇ ਸਮੇਂ ਸਿਰ ਹੱਲ ਲੱਭਣਾ ਚਾਹੀਦਾ ਸੀ।ਕੇਵਲ ਸਿੰਘ ਮਾਛੀਵਾੜਾ ਨੇ ਪਰਾਲੀ ਤੋਂ ਇਲਾਵਾ ਸੜਕਾਂ ਉਤੇ ਦਰੱਖਤ ਪੁਟਣ ਨਾਲ ਵੀ ਪ੍ਰਦੂਸ਼ਣ ਵਧਿਆ ਹੈ, ਇਸ ਸਬੰਧੀ ਉਨਾਂ ਨੇ ਸਰਕਾਰੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ।ਸੁਖਵਿੰਦਰ ਸਿੰਘ ਮਾਛੀਵਾੜਾ ਨੇ ਫਰੰਟ ਦੀ ਰਜਿਸਟ੍ਰੇਸ਼ਨ ਬਾਰੇ ਦਸਿਆ।ਕੇਵਲ ਸਿੰਘ ਮੰਜਾਲੀਆਂ ਨੇ ਕਿਹਾ ਕਿ ਸਮਾਜ ਨੂੰ ਭ੍ਰਿਸ਼ਟਾਚਾਰ ਦੀ ਗਾਰ ਵਿੱਚੋਂ ਕੱਢਣ ਲਈ ਆਮ ਅਤੇ ਮਿਹਨਤਕਸ਼ ਲੋਕਾਂ ਨੂੰ ਇਕਮੁੱਠ ਹੋਣਾ ਪਵੇਗਾ।ਦੀਪ ਦਿਲਵਰ ਕੋਟਾਲਾ ਨੇ ਅਫਸੋਸ ਪ੍ਰਗਟ ਕੀਤਾ ਕਿ ਫਰੰਟ ਵਿਚ ਲੋਕਾਂ ਦੇ ਇੰਨੇ ਮਸਲੇ ਹੱਲ ਹੋ ਰਹੇ ਹਨ, ਪ੍ਰੰਤੂ ਸਮਰਾਲਾ ਸ਼ਹਿਰ ਦੇ ਲੋਕ ਮੀਟਿੰਗ ਵਿੱਚ ਉਨੀਂ ਵੱਡੀ ਗਿਣਤੀ ਵਿੱਚ ਨਹੀਂ ਪੁੱਜਦੇ, ਜਿੰਨੇ ਪੁੱਜਣੇ ਚਾਹੀਦੇ ਹਨ।ਉਨਾਂ ਜੋਗਿੰਦਰ ਜੋਸ਼ ਨੂੰ ਸਮਰਪਿਤ ਸੋਗਮਈ ਕਵਿਤਾ ਗਾ ਕੇ ਸ਼ਰਧਾਂਜਲੀ ਭੇਂਟ ਕੀਤੀ।ਅਮਰਜੀਤ ਸਿੰਘ ਬਾਲਿਓਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਹਰੇਕ ਪਾਰਟੀ ਵਿੱਚ ਕੁਰੱਪਸ਼ਨ ਤੋਂ ਬਿਨਾਂ ਕੁਝ ਵੀ ਨਹੀਂ।
ਅੰਤ ਵਿਚ ਜੰਗ ਸਿੰਘ ਭੰਗਲਾਂ ਨੇ ਸਾਰੇ ਬੁਲਾਰਿਆਂ ਦੇ ਭਾਸ਼ਣ ਦੀ ਪੜਚੋਲ ਕੀਤੀ ਅਤੇ ਮੀਟਿੰਗ ਵਿੱਚ ਪੁੱਜੇ ਸਾਰਿਆਂ ਦਾ ਧੰਨਵਾਦ ਕੀਤਾ। ਮੀਟਿੰਗ ਸਿੰਘ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਕੰਗ, ਬਲਬੀਰ ਸਿੰਘ ਚਹਿਲਾਂ, ਗੁਰਦਿਆਲ ਸਿੰਘ ਵੈਦ, ਬੰਤ ਸਿੰਘ ਕਾਮਰੇਡ, ਇੰਦਰਜੀਤ ਸਿੰਘ ਕੰਗ, ਰਾਜਿੰਦਰ ਸਿੰਘ, ਮਾਸਟਰ ਪ੍ਰੇਮ ਨਾਥ, ਨੰਦ ਸਿੰਘ ਚਹਿਲਾਂ, ਪਿ੍ਰਤਪਾਲ ਸਿੰਘ, ਦਰਸ਼ਨ ਸਿੰਘ ਬੌਂਦਲੀ, ਕੇਵਲ ਕਿ੍ਰਸ਼ਨ ਸ਼ਰਮਾ, ਮਨਜੀਤ ਕੌਰ, ਦਵਿੰਦਰ ਕੌਰ ਅਤੇ ਕਿਰਨਵਤੀ ਆਦਿ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media