ਬਠਿੰਡਾ, 19 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਸਕਿਟਬਾਲ ਅੰਡਰ-17
ਲੜਕੇ/ਲੜਕੀਆਂ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਗਿਦੜਬਾਹਾ ਵਿਖੇ ਸੂਬਾ ਪੱਧਰੀ ਦਾ ਖੇਡ ਮੁਕਾਬਲਾ ਹੋਇਆ।ਜਿਸ ਵਿਚ ਖਿਡਾਰੀ ਮਨਦੀਪ ਸਿੰਘ, ਲਹਿੰਬਰਪ੍ਰੀਤ ਸਿੰਘ, ਬਸੀਰਾ, ਗੁਰਵੀਰ ਸਿੰਘ ਅਤੇ ਪ੍ਰੇਮ ਸਿੰਘ ਨੇ ਹਿੱਸਾ ਲਿਆ ਤੇ ਸੂਬੇ ਵਿੱਚੋ ਤੀਜਾ ਸਥਾਨ ਪ੍ਰਾਪਤ ਕੀਤਾ।ਜਿੱਤ ਹਾਸਲ ਕਰਨ ਤੋਂ ਬਾਅਦ ਸਕੂਲ ਵਿਖੇ ਪਹੁੰਚਣ `ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਟੀਮ ਕੋਚ ਰਾਜ, ਬਲਜੀਤ ਸਿੰਘ ਅਤੇ ਟੀਮ ਇੰਚਾਰਜ ਰਾਜਿੰਦਰ ਸਿੰਘ ਗਿੱਲ ਅਤੇ ਮੈਡਮ ਸੁਨੀਤਾ ਰਾਣੀ ਡੀ.ਪੀ.ਈ ਦੀ ਮਿਹਨਤ ਸਦਕਾ ਇਹ ਸਥਾਨ ਪ੍ਰਾਪਤ ਕੀਤਾ ਗਿਆ।ਇਸ ਮੌਕੇੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ, ਜਗਤਾਰ ਸਿੰਘ ਅਤੇ ਇਸ ਸੰਸਥਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਅਜਿਹੀਆਂ ਮੱਲਾਂ ਮਾਰਨ ਦੀ ਕਾਮਨਾ ਕੀਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media