ਭਾਰਤ ਦੇ 29 ਸੂਬਿਆਂ ਦੇ ਲੜਕੇ-ਲੜਕੀਆਂ ਖੇਡ ਕੈਂਪ `ਚ ਲੈਣਗੇ ਭਾਗ
ਬਠਿੰਡਾ, 22 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ.ਸ.ਸ ਸਕੂਲ ਪਿੰਡ ਜੰਗੀਰਾਣਾ ਦੇ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਤੇ
ਸਮੂਹ ਸਟਾਫ਼ ਵਲੋਂ `‘ਬੇਟੀ ਬਚਾਓ, ਬੇਟੀ ਪੜਾਓ ਤੇ ਬੇਟੀ ਖਿਡਾਓ` ਮੁਹਿੰਮ ਦਾ ਸਵਾਗਤ ਕਰਦਿਆਂ ਸਕੂਲ ਦੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਪੁੱਤਰੀ ਬਲਵੀਰ ਸਿੰਘ ਕਮਾਂਡੋ ਦਾ ਸਨਮਾਨ ਕਰਕੇ ਛੱਤੀਸਗੜ੍ਹ ਰਾਜ ਦੇ ਜਿਲ੍ਹਾ ਬਾਲੋਦੋ ਬਜ਼ਾਰ ਸ਼ਹਿਰ ਭੱਟਪਾਰਾ ਵਿਖੇ 24 ਨਵੰਬਰ ਤੋਂ 28 ਨਵੰਬਰ ਤੱਕ ਹੋ ਰਹੀਆਂ ਭਾਰਤ ਦੇ 29 ਸੂਬਿਆਂ ਦੀਆਂ 63ਵੀਆਂ ਨੈਟਬਾਲ ਅੰਡਰ-17 ਲੜਕੇ-ਲੜਕੀਆਂ ਦੀਆਂ ਖੇਡਾਂ ਵਿੱਚ ਭਾਗ ਲੈਣ ਲਈ ਰਵਾਨਾ ਕੀਤਾ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 63ਵੀਂਆਂ ਪੰਜਾਬ ਰਾਜ ਨੈਟਬਾਲ ਖੇਡਾਂ ਵਿੱਚ ਬਠਿੰਡਾ ਜਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ ਦੀ ਰਹਿਣਮਈ ਹੇਠ ਜਿਲ੍ਹਾ ਤਰਨਤਾਰਨ ਵਿਖੇ ਬਠਿੰਡਾ ਨੈਟਬਾਲ ਦੀ ਟੀਮ ਵੱਲੋਂ ਡੀ.ਪੀ.ਈ ਬਲਰਾਜ ਸਿੰਘ ਕੰਗ ਜੰਗੀਰਾਣਾ ਤੇ ਮੈਡਮ ਰਾਜਪ੍ਰੀਤ ਕੌਰ ਡੀ.ਪੀ.ਈ ਸੇਂਟ ਜ਼ੇਵੀਅਰ ਅਤੇ ਮਨਦੀਪ ਸਿੰਘ ਡੀ.ਪੀ.ਈ ਜੱਸੀ ਪੌ ਵਾਲੀ ਦੀ ਅਗਵਾਈ ਵਿੱਚ ਲੜਕੇ-ਲੜਕੀਆਂ ਬਠਿੰਡਾ ਜਿਲ੍ਹਾ ਟੀਮ ਨੈਟਬਾਲ ਅੰਡਰ-17 ਟੀਮ ਵੱਜੋਂ ਸ਼ਮੂਲੀਅਤ ਕੀਤੀ।ਇਹਨਾਂ ਖੇਡ ਟੂਰਨਾਮੈਂਟਾਂ ਦੌਰਾਨ ਬਠਿੰਡਾ ਜਿਲੇ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਨੈਟਬਾਲ ਖਿਡਾਰੀ ਬਿਪਜੀਤ ਸਿੰਘ ਪੁੱਤਰ ਬਲਰਾਜ ਸਿੰਘ ਬਾਜਕ, ਮਨਦੀਪ ਸਿੰਘ ਸੇਂਟ ਜੇਵੀਅਰ ਬਠਿੰਡਾ ਅਤੇ ਅੰਡਰ-17 ਨੈਟਬਾਲ ਅਨਮੋਲਪ੍ਰੀਤ ਕੌਰ ਸਿੱਧੂ ਸ.ਸ.ਸ ਸਕੂਲ ਜੰਗੀਰਾਣਾ ਅਤੇ ਚਾਹਤਦੀਪ ਕੌਰ ਤੇ ਅਰਸ਼ਦੀਪ ਕੌਰ ਸੇਂਟ ਜੇਵੀਅਰ ਬਠਿੰਡਾ ਦੀ ਚੰਗੀ ਕਾਰਗੁਜ਼ਾਰੀ ਦਿਖਾਉਣ ਕਰਕੇ ਨੈਸ਼ਨਲ ਸਕੂਲਜ਼ ਟੀਮ ਦੇ ਕੈਂਪ ਲਈ ਚੋਣ ਕੀਤੀ ਗਈ।ਇਸ ਕੈਂਪ ਵਿੱਚ ਨੈਸ਼ਨਲ ਸਕੂਲਜ਼ ਟੀਮ ਦੇ ਅੰਤਿਮ ਚੋਣ ਦੌਰਾਨ ਬਠਿੰਡਾ ਦੀ ਅਨਮੋਲਪ੍ਰੀਤ ਕੌਰ ਸਿੱਧੂ, ਬਿਪਜੀਤ ਸਿੰਘ ਤੇ ਮਨਦੀਪ ਸਿੰਘ ਸੇਂਟ ਜੇਵੀਅਰ ਬਠਿੰਡਾ ਵੱਜੋਂ ਨੈਸ਼ਨਲ ਟੀਮ ਲਈ ਚੋਣ ਹੋਈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media