ਸੰਦੌੜ, 22 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਭੈਣੀ ਬੜਿਗਾਂ ਵਲੋਂ ਕਰਵਾਏ ਗਏ ਗੁਰਮਤਿ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤਾਂ ਦਰਜ ਕਰਕੇ ਆਪਣਾ, ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਸਫਲਤਾ ਦਾ ਸਿਹਰਾ ਗੁਰਬਾਣੀ ਅਧਿਆਪਕ ਗੁਰਮੀਤ ਸਿੰਘ ਹਥਨ ਅਤੇ ਸਕੂਲ ਦੇ ਮਿਊਜਿਕ ਟੀਚਰ ਬਲਵਿੰਦਰ ਸਿੰਘ ਬਾਬਰਪੁਰ ਨੂੰ ਜਾਂਦਾ ਹੈ। ਇਹਨਾਂ ਅਧਿਆਪਕਾਂ ਦੀ ਅਣਥੱਕ ਮਿਹਨਤ ਕਾਰਨ ਇਹਨਾਂ ਮੁਕਾਬਲਿਆਂ ਵਿਚ ਸੂਖਚੈਨ ਸਿੰਘ ਪਿੰਡ ਧਨੋਂ ਅਤੇ ਅਰਸ਼ਦੀਪ ਸਿੰਘ ਪਿੰਡ ਧਨੋਂ ਨੇ ਦਸਤਾਰਬੰਦੀ ਵਿਚ ਪਹਿਲਾ, ਅਰਸ਼ਪ੍ਰੀਤ ਕੌਰ ਪਿੰਡ ਭੂਦਨ, ਦਪਿੰਦਰ ਕੌਰ ਪਿੰਡ ਬਾਠਾਂ, ਨਵਦੀਪ ਕੌਰ ਪਿੰਡ ਝਨੇਰ, ਦਿਲਪ੍ਰੀਤ ਕੌਰ ਪਿੰਡ ਮਾਨਮਾਜਰਾ, ਹਰਸਦੀਪ ਕੌਰ ਪਿੰਡ ਬਿਸਨਗੜ੍ਹ, ਤਰਨਵੀਰ ਕੌਰ ਪਿੰਡ ਭੂਦਨ ਨੇ ਕੁਇਜ ਮੁਕਾਬਲਿਆਂ ਵਿਚ ਦੂਸਰਾ, ਸੰਦੀਪ ਕੌਰ ਪਿੰਡ ਧਲੇਰ, ਆਫਰੀਨ ਪੋਸ਼ਵਾਲ ਪਿੰਡ ਜਾਤੀਵਾਲ, ਧਰਮਪ੍ਰੀਤ ਕੌਰ ਪਿੰਡ ਜਿੱਤਵਾਲ ਨੇ ਕਵੀਸ਼ਰੀ ਵਿਚ ਦੂਸਰਾ ਸਥਾਨ, ਅੰਚਨਵੀਰ ਕੌਰ ਪਿੰਡ ਧਨੋਂ ਨੇ ਭਾਸਣ ਮੁਕਾਬਲਿਆਂ `ਚ ਤੀਸਰਾ, ਕਿਰਨਜੋਤ ਕੌਰ ਪਿੰਡ ਕੰਗਣਵਾਲ ਨੇ ਦੁਮਾਲਾ ਸਜਾਉਣ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਕਿਹਾ ਕਿ ਸਕੂਲ ਪੱਧਰ ਤੇ ਮਿਲੇ ਚੰਗੇ ਸੰਸਕਾਰ ਬਚਿਆਂ ਦੇ ਜੀਵਨ ਵਿਚ ਸਹਾਈ ਹੁੰਦੇ ਹਨ। ਉਹਨਾਂ ਨੇ ਹੋਰਨਾਂ ਬਚਿਆਂ ਨੂੰ ਵੀ ਧਾਰਮਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਪਿ੍ਰੰਸੀਪਲ ਮੈਡਮ ਰਮਨਦੀਪ ਕੌਰ,ਜ਼ਸਵੀਰ ਸਿੰਘ, ਮਨਦੀਪ ਸ਼ਰਮਾ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …