ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਏਸਿਡ ਅਟੈਕ ਨਾਲ ਪ੍ਰਭਾਵਿਤ ਔਰਤਾਂ ਲਈ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ/ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਸਕੀਮ ਦੇ ਲਾਭ ਵਿਚਾਰੇ ਜਾਣ ਵਾਲੇ ਬਿਨੈਕਾਰਾਂ ਲਈ ਇਕ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਜਿਸ ਵਿੱਚ ਡਿਪਟੀ ਕਮਿਸ਼ਨਰ ਚੇਅਰਮੈਨ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਸਿਵਲ ਸਰਜਨ ਨੂੰ ਬਤੌਰ ਮੈਂਬਰ ਬਣਾਇਆ ਗਿਆ ਹੈ।ਏਸਿਡ ਅਟੈਕ ਨਾਲ ਪ੍ਰਭਾਵਿਤ ਔਰਤ ਵੱਲੋਂ ਇਸ ਸਬੰਧੀ ਬਿਨੈਪੱਤਰ ਸਿੱਧੇ ਤੌਰ `ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਦਿੱਤਾ ਜਾ ਸਕਦਾ ਹੈ। ਏਸਿਡ ਅਟੈਕ ਨਾਲ ਪ੍ਰਭਾਵਿਤ ਇਸਤਰੀ ਨੂੰ ਜੇਕਰ ਅਜਿਹਾ ਕਰਨਾ ਅਸੰਭਵ ਹੋਵੇ ਤਾਂ ਇਹ ਅਰਜੀ ਗਾਰਡੀਅਨ/ਰਿਸ਼ਤੇਦਾਰ ਜਾਂ ਕਿਸੇ ਪਰਿਵਾਰਕ ਮੈਂਬਰ ਵੱਲੋਂ ਵੀ ਦਿੱਤੀ ਜਾ ਸਕਦੀ ਹੈ।ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਹੋਵੇ ਅਤੇ ਉਸ ਦੀ ਡਿਸੇਬਲਟੀ ਸਰਟੀਫਿਕੇਟ ਰਾਈਟ ਆਫ ਪਰਸਨ ਡਿਸੇਬਲਟੀ ਐਕਟ 2016 ਅਨੁਸਾਰ ਜਾਰੀ ਹੋਇਆ ਹੋਵੇ, ਮੈਡੀਕਲ ਸਰਟੀਫਿਕੇਟ, ਐਫ.ਆਈ.ਆਰ/ਸ਼ਿਕਾਇਤ ਦੀ ਕਾਪੀ, ਤਸਦੀਕ ਸ਼ੁਦਾ ਕਾਪੀ ਵੋਟਰ ਲਿਸਟ ਜਾਂ ਵੋਟਰ ਕਾਰਡ ਜਾਂ ਅਧਾਰ ਕਾਰਡ ਜਾਂ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਖਾਤਾ ਨੰਬਰ ਲੋੜੀਂਦੇ ਦਸਤਾਵੇਜ ਸ਼ਾਮਲ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media