Friday, October 9, 2026

ਕੈਂਪ ਵਿੱਚ 150 ਮਰੀਜਾਂ ਦੀ ਜਾਂਚ

PPN230719
ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਪ੍ਰਕਾਸ਼ਵਤੀ ਮੈਮੋਰਿਅਲ ਟਰੱਸਟ ਦੁਆਰਾ ਸਵ. ਪ੍ਰਕਾਸ਼ਵਤੀ ਗੋਇਲ  ਦੀ ਯਾਦ ਵਿੱਚ ਸਥਾਕ ਗੀਤਾ ਭਵਨ ਮੰਦਿਰ  ਵਿੱਚ ਮੁਫਤ ਮੇਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।  ਜਾਣਕਾਰੀ ਦਿੰਦੇ ਟਰੱਸਟ ਦੇ ਸਰਪ੍ਰਸਤ ਰਜਿੰਦਰ ਪ੍ਰਸਾਦ ਗੁਪਤਾ  ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ  ਦੇ ਰੋਗਾਂ  ਦੇ ਮਾਹਰ ਡਾ. ਵਿਨੋਦ ਗੁਪਤਾ ਅਤੇ ਹੱਡੀ ਰੋਗ ਮਾਹਰ ਡਾ. ਰਾਹੁਲ ਗੁਪਤਾ ਦੁਆਰਾ ਲੱਗਭੱਗ 150  ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਜਰੂਰਤਮੰਦਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਨੂੰ ਕਾਮਯਾਬ ਕਰਣ ਲਈ ਮਨੋਜ ਗੁਪਤਾ, ਵਿਪਿਨ ਅੱਗਰਵਾਲ  ਅਤੇ ਸਭਾ ਦੇ ਹੋਰ ਮੈਬਰਾਂ ਦੁਆਰਾ ਸਹਿਯੋਗ ਕੀਤਾ ਗਿਆ ।  

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply