ਅੰਮਿ੍ਤਸਰ, 1 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਉਤਰੀ ਭਾਰਤ ਦੇ ਸਭ ਤੋਂ ਵਡੇ ਵਪਾਰ ਐਕਸਪੋ ਪਾਈਟੈਕਸ-2017 ਦੇ 12ਵੇਂ ਐਡੀਸ਼ਨ ਦਾ ਆਯੋਜਨ ਅੰਮ੍ਰਿਤਸਰ ਵਿਚ ਕੀਤਾ ਜਾਵੇਗਾ।ਇਸ ਪੰਜ ਰੋਜਾ ਮੈਗਾ ਈਵੈਂਟ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 7 ਦਸੰਬਰ ਨੂੰ ਕੀਤਾ ਜਾਵੇਗਾ।ਜਿਸ ਦੌਰਾਨ ਪੂਰੇ ਦੇਸ਼ ਦੇ ਸਨਅਤਕਾਰ ਵਿਸ਼ੇਸ ਤੌਰ ‘ਤੇ ਉੱਤਰੀ ਭਾਰਤ ਦੇ ਉਦਯੋਗਪਤੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਅਤੇ ਪੰਜਾਬ ਦੇ ਸਨਅਤਕਾਰ ਭਾਗ ਲੈਣਗੇ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਨਿਲ ਖੇਤਾਨ ਨੇ ਅੱਜ ਇਥੇ ਜਾਰੀ ਇੱਕ ਜਾਣਕਾਰੀ ਵਿੱਚ ਦੱਸਿਆ ਕਿ ਇਹ ਮੈਗਾ ਇਵੈਂਟ ਕਮ ਪ੍ਰਦਰਸ਼ਨੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿਚ ਪੰਜਾਬ ਇੰਡਸਟਰੀ ਐਸੋਸੀਏਸ਼ਨ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਬਹੁਤ ਸਾਰੀਆਂ ਮਿਡਲ ਅਤੇ ਸਮਾਲ ਇੰਡਸਟਰੀਜ਼ ਹਿੱਸਾ ਲੈਣਗੀਆਂ।
ਪਾਈਟੈਕਸ-2017 ਵਿਚ ਨਾ ਸਿਰਫ਼ ਘਰੇਲੂ ਉਦਯੋਗਿਕ ਇਕਾਈਆਂ ਦੀ ਮੇਜ਼ਬਾਨੀ ਹੋਵੇਗੀ ਸਗੋਂ ਭਾਰਤ ਦੇ ਕਈ ਸੂਬਿਆਂ ਅਤੇ ਗੁਆਂਢੀ ਦੇਸ਼ਾਂ ਸਮੇਤ ਕਈ ਵਿਦੇਸ਼ਾਂ ਦੀਆਂ ਉਦਯੋਗਿਕ ਇਕਾਈਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ।ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪਾਈਟੈਕਸ ਵਿੱਚ ਰੋਜਾਨਾ 50 ਹਜਾਰ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।ਖੇਤਾਨ ਅਨੁਸਾਰ ਇਸ ਸਾਲ ਪਾਈਟੈਕਸ ਦੌਰਾਨ ਚੈਂਬਰ ਵਲੋਂ ਭਾਰਤੀ ਹਵਾਈ ਫੌਜ ਦੇ ਸਹਿਯੋਗ ਨਾਲ 8 ਦਸੰਬਰ ਨੂੰ ਟੂਲਜ਼ ਅਤੇ ਸਫਰੀ ਉਪਕਰਣਾਂ ਦੇ ਸਵਦੇਸ਼ੀਕਰਨ ਤੇ ਆਯੋਜਿਤ ਕੀਤੇ ਜਾਣ ਵਾਲਾ ਸੈਮੀਨਾਰ ਪ੍ਰੋਗਰਾਮ ਦਾ ਮੁੱਖ ਕੇਂਦਰ ਬਿੰਦੂ ਹੋਵੇਗਾ।
ਇਸ ਤੋਂ ਇਲਾਵਾ 9 ਦਸੰਬਰ ਨੂੰ ਉਦਯੋਗਾਂ ਦੇ ਲਈ ਟੈਕਨੋਲਜੀ ਤਬਦੀਲੀ ਉੱਤੇ ਪੀ.ਐਚ.ਡੀ ਚੈਂਬਰ ਵਲੋਂ ਡਿਪਾਰਟਮੈਂਟ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ) ਦੇ ਸਾਂਝੇ ਸਹਿਯੋਗ ਤੇ ਇਕ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ।ਉਪਰੋਕਤ ਸੈਮੀਨਾਰਾਂ ਦਾ ਮੁੱਖ ਮੰਤਵ ਦਰਮਿਆਨੀ ਅਤੇ ਛੋਟੀ ਸਨਅਤੀ ਇਕਾਈਆਂ ਦੀਆਂ ਸਮਰਥਾਵਾਂ ਬਾਰੇ ਜਾਣਨਾ ਅਤੇ ਏਅਰ ਫੋਰਸ ਦੀਆਂ ਲੋੜਾਂ ਮੁਤਾਬਕ ਘਰੇਲੂ ਉਦਯੋਗ ਨੂੰ ਭਵਿੱਖ ਵਿੱਚ ਸਹਿਯੋਗ ਦੇਣ ਦੇ ਯੋਗ ਬਣਾਉਣਾ ਹੋਵੇਗਾ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …
Punjab Post Daily Online Newspaper & Print Media