ਸਮਰਾਲਾ, 1 ਦਸੰਬਰ (ਪੰਜਾਬ ਪੋਸਟ- ਕੰਗ)- ਪੰਜਾਬ ਨੰਬਰਦਾਰ ਐਸੋਸੀਏਸ਼ਨ (ਰਜਿ: 253) ਯੂਨੀਅਨ ਸਮਰਾਲਾ ਦੀ ਮੀਟਿੰਗ ਸਮੂਹ ਨੰਬਰਦਾਰਾਂ ਦੇ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਪ੍ਰਮੁੱਖ ਨੰਬਰਦਾਰਾਂ ਦਾ ਮਾਣ ਭੱਤਾ ਜੋ ਪਿਛਲੇ 8 ਮਹੀਨਿਆਂ ਤੋਂ ਬਕਾਇਆ ਰਹਿੰਦਾ ਹ, ਉਹ ਜਲਦੀ ਤੋਂ ਜਲਦੀ ਨੰਬਰਦਾਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਮਾਣ ਭੱਤਾ ਵਧਾ ਕੇ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ।ਪਟਵਾਰੀਆਂ ਵਲੋਂ ਜੋ ਕੰਮ ਕਰਨ ਲਈ ਕਰਿੰਦੇ ਰੱਖੇ ਹੋਏ ਹਨ, ਉਹਨਾਂ ਨੂੰ ਮੁੜ ਕੰਮ ਉਤੇ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਮੁਸ਼ਕਲ ਨਾ ਆਵੇ।ਇਸ ਮੌਕੇ ਨੰਬਰਦਾਰ ਅਮਰਜੀਤ ਸਿੰਘ ਸਮਰਾਲਾ ਨੂੰ ਉਨ੍ਹਾਂ ਦੇ ਪੋਤਰੇ ਦੇ ਜਨਮ ਦੀ ਖੁਸ਼ੀ ਵਿੱਚ ਸਮੂਹ ਨੰਬਰਦਾਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਹਰਬੰਸਪੁਰਾ ਪ੍ਰਧਾਨ ਨੰਬਰਦਾਰਾ ਯੂਨੀਅਨ ਸਮਰਾਲਾ, ਰਣਜੀਤ ਸਿੰਘ ਢਿੱਲਵਾਂ, ਮੇਵਾ ਸਿੰਘ ਮੰਜਾਲੀਆਂ, ਪ੍ਰਕਾਸ਼ ਸਿੰਘ ਢੰਡੇ, ਅਮਰਜੀਤ ਸਿੰਘ ਸਮਰਾਲਾ, ਸੋਹਣ ਸਿੰਘ ਭਰਥਲਾ, ਜੰਗ ਸਿੰਘ ਭੰਗਲਾਂ, ਤੇਜਾ ਸਿੰਘ ਖਹਿਰਾ, ਜਸਪਾਲ ਸਿੰਘ ਸਰਵਰਪੁਰ, ਕਰਮ ਸਿੰਘ ਮੰਜਾਲੀਆਂ, ਸਿਕੰਦਰ ਸਿੰਘ ਲੋਪੋਂ, ਤਾਰਾ ਸਿੰਘ ਬੌਂਦਲ, ਸ਼ਿਵ ਸਿੰਘ ਲੱਧੜਾਂ, ਰਘਵੀਰ ਸਿੰਘ ਗਗੜਾ, ਲਖਵਿੰਦਰ ਸਿੰਘ ਹੇਡੋਂ, ਮਹਿੰਦਰ ਸਿੰਘ ਖੋਖਰਾ, ਗੁਰਮੇਲ ਸਿੰਘ ਰੋਹਲੇ, ਸੁਰਿੰਦਰ ਸਿੰਘ ਪਵਾਤ, ਦਲਜੀਤ ਸਿੰਘ ਚੀਮਾ ਮੁਤਿਓਂ, ਕਰਨੈਲ ਸਿੰਘ ਬਘੌਰ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media