ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਵਰਲਡ ਏਡਜ਼ ਦਿਵਸ” ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ `ਤੇ ਪੁੱਜੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਨੇ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਅਯੋਜਨ ਕੀਤਾ।ਉਹਨਾਂ ਨੇ ਵਿਸ਼ਵ ਦੀ ਸਭ ਤੋਂ ਖਤਰਨਾਕ ਬਿਮਾਰੀ ਏਡਜ਼ ਬਾਰੇ ਜਾਗਰੂਕ ਕਰਵਾਉਦਿਆਂ ਦੱਸਿਆ ਕਿ ਪਿਛਲੇ 29 ਸਾਲਾਂ ਜੰਗ ਤੋਂ ਬਾਅਦ ਅੱਜ ਭਾਰਤ ਵਿੱਚ ਏਡਜ ਮਾਮਲਿਆਂ ਵਿੱਚ ਕਮੀ ਆਈ ਹੈ।ਉਹਨਾਂ ਨੇ ਦੱਸਿਆ ਕਿ ਇਲਾਜ਼ ਦੇ ਨਾਲ-ਨਾਲ ਪੀੜਤਾਂ ਨੂੰ ਪਿਆਰ, ਸਨੇਹ ਅਤੇ ਸਹਿਯੋਗ ਦੀ ਲੋੜ ਹੁੁੰਦੀ ਹੈ, ਉਨਾਂ ਤੋਂ ਡਰਨਾ ਨਹੀ ਚਾਹੀਦਾ ਸਗੋਂ ਸਮਾਜਿਕ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।ਬਿਮਾਰੀ ਤੋਂ ਬਚਣ ਲਈ ਖੂਨਦਾਨ ਵੇਲੇ ਖੂਨ ਦਾ ਟੈਸਟ ਜਰੂਰ ਕਰਵਾ ਲੈਣਾ ਚਾਹੀਦਾ ਹੈ ਅਤੇ ਟੀਕਾ ਲਗਵਾਉਣ ਸਮੇਂ ਸਰਿੰਜ ਵਰਤਣ ਤੋਂ ਬਾਅਦ ਤੋੜ ਕੇ ਸੁੱਟ ਦੇਣੀ ਚਾਹੀਦੀ ਹੈ।ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਦਾ ਧੰਨਵਾਦ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media