ਮਾਲੇਰਕੋਟਲਾ, 6 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੇ ਪੈਨਸ਼ਨਰਾਂ ਵਲੋਂ
ਪਾਵਰਕਾਮ ਦੇ 66 ਕੇ.ਵੀ ਗਰਿੱਡ ਸੱਟਾ ਚੌਂਂਕ ਵਿਖੇ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ। ਇਸ ਮੌਕੇ ਕਰਨੈਲ ਸਿੰਘ ਭੱਟੀਆ ਨੇ ਦੱਸਿਆ ਕਿ ਮਹੀਨਾ 11/2017 ਦੀ ਪੈਨਸ਼ਨ ਮਿਤੀ 05-12-2017 ਤੱਕ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ, ਜਿਸ ਦੇ ਰੋਸ ਵਜੋਂ ਅੱਜ ਭਾਰੀ ਗਿਣਤੀ ਵਿੱਚ ਪਾਵਰਕਾਮ ਪੈਨਸ਼ਨਰਾਂ ਵੱਲੋਂ ਦੂਜੇ ਦਿਨ ਵੀ ਗੇਟ ਰੈਲੀ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕੀਤੀ ਰੈਲੀ 4-12-2017 ਨੂੰ ਮੰਗ ਕੀਤੀ ਸੀ ਕਿ ਪੈਨਸ਼ਨ ਮਹੀਨੇ ਦੇ ਅਖ਼ੀਰਲੇ ਕੰਮਕਾਰ ਵਾਲੇ ਦਿਨ ਹੀ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪਾਈ ਜਾਵੇ। 04/2010 ਨੂੰ ਪੈਨਸ਼ਨ ਕਾਰਪੋਰੇਸ਼ਨ ਨਾਲ ਹੋਏ ਸਮਝੌਤੇ ਮੁਤਾਬਿਕ ਪੈਨਸ਼ਨ ਫੰਡ ਟਰੱਸਟ ਰਾਹੀਂ ਪੈਨਸ਼ਨ ਦੀ ਅਦਾਇਗੀ ਕੀਤੀ ਜਾਵੇ।ਪੈਨਸ਼ਨਰਾਂ ਦੀ ਮੰਗ ਹੈ ਕਿ ਸੇਵਾ-ਮੁਕਤ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਕੀਤੀ ਜਾਵੇ।ਪੈਨਸ਼ਨਰਾਂ ਦੀ ਜੱਥੇਬੰਦੀ ਅਨੁਸਾਰ ਜੇਕਰ ਪੈਨਸ਼ਨ 05-12-2017 ਤੱਕ ਰਿਲੀਜ ਕਰਕੇ ਅਦਾ ਨਾ ਕੀਤੀ ਗਈ ਤਾਂ ਹੈੱਡ-ਆਫਿਸ ਲੈਵਲ ਤੱਕ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਹਰਬੰਸ ਲਾਲ, ਪਰਮਜੀਤ ਸ਼ਰਮਾ, ਬਸ਼ੀਰ ਉਲ ਹੱਕ, ਅਨਵਾਰ ਅਹਿਮਦ, ਮਿਰਜਾ ਸਿੰਘ, ਲਛਮਣ ਸਿੰਘ, ਗੁਰਨਾਮ ਸਿੰਘ, ਹਰਭਜਨ ਰਾਮ ਸਿੰਗਲਾ, ਅਸ਼ੋਕ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media