ਸਮਰਾਲਾ, 6 ਦਸੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸ. ਸਿਕੰਦਰ ਮੰਡਲ ਪ੍ਰਧਾਨ ਦੀ ਪ੍ਰਧਾਨਗੀ

ਹੇਠ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ।ਧਰਨੇ ਦਾ ਮੁੱਖ ਕਾਰਨ ਨਵੰਬਰ 2017 ਦੀ ਪੈਨਸ਼ਨ ਰਲੀਜ਼ ਨਾ ਹੋਣ ਕਰਕੇ ਅੱਜ ਦੂਜੇ ਦਿਨ ਵੀ ਸੰਘਰਸ਼ ਦੇ ਰੂਪ ਵਿੱਚ ਵਿਸ਼ਾਲ ਧਰਨਾ ਕੰਮਪਲੇਂਟ ਸੈਂਟਰ ਸਮਰਾਲਾ ਵਿਖੇ ਦਿੱਤਾ ਗਿਆ।ਧਰਨੇ ਦੌਰਾਨ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਲਈ ਪੁਰਜੋਰ ਮੰਗ ਕੀਤੀ ਗਈ।ਇਸੇ ਸਮੇਂ 200 ਦੇ ਕਰੀਬ ਬਿਜਲੀ ਬੋਰਡ ਦੇ ਪੈਨਸ਼ਨਰਜ ਅਤੇ ਵਿਧਵਾਵਾਂ ਸ਼ਾਮਿਲ ਹੋਈਆਂ। ਧਰਨੇ ਤੋਂ ਬਾਅਦ ਸਮਰਾਲੇ ਦੇ ਬਜ਼ਾਰਾਂ ਵਿੱਚ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਗਈ। ਜਦੋਂ ਮਾਰਚ ਮੇਨ ਚੌਂਕ ਸਮਰਾਲਾ ਵਿਖੇ ਪਹੰੁਚਿਆ ਤਾਂ ਐਸ.ਡੀ.ਐਮ ਦੇ ਰੀਡਰ ਮਨਜਿੰਦਰ ਸਿੰਘ ਮੰਗ ਪੱਤਰ ਲੈਣ ਲਈ ਪਹੁੰਚੇ, ਅੰਤ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਸਾਰੇ ਪੈਨਸ਼ਨਰਜ ਤੇ ਵਿਧਵਾਵਾਂ ਦਾ ਧੰਨਵਾਦ ਕੀਤਾ। ਸਾਰੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਪ੍ਰਬੰਧਕੀ ਢਾਂਚੇ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਾਂ ਜਲਦੀ ਤੋਂ ਜਲਦੀ ਰਿਲੀਜ਼ ਨਾ ਕੀਤੀਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।ਡਵੀਜ਼ਨ ਕਮੇਟੀ ਸਮਰਾਲਾ ਵੱਲੋਂ 06-12-2017 ਨੂੰ ਐਸ.ਡੀ.ਐਮ ਦਫਤਰ ਦੇ ਸਾਹਮਣੇ ਵਿਸ਼ਾਲ ਧਰਨੇ ਲਈ ਸਮੂਹ ਪੈਨਸ਼ਨਰ ਤੇ ਵਿਧਵਾਵਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਧਰਨੇ ਵਿਚ ਹੋਰਨਾ ਤੋਂ ਇਲਾਵਾ ਬਚਨ ਸਿੰਘ ਸਰਪ੍ਰਸਤ, ਪ੍ਰੇਮ ਸਿੰਘ ਐਸ.ਡੀ.ਓ. ਰਿਟਾਇਰਡ, ਸੀਨੀਅਰ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਅਮਰੀਕ ਸਿੰਘ ਮੀਤ ਪ੍ਰਧਾਨ, ਪ੍ਰੇਮ ਕੁਮਾਰ ਭਲਾਲੋਕ, ਭੁਪਿੰਦਰਪਾਲ, ਪ੍ਰੇਮ ਕੁਮਾਰ, ਗੁਰਦੇਵ ਸਿੰਘ ਖਮਾਣੋਂ, ਕੁਲਵੰਤ ਤਰਕ ਅਧਿਆਪਕ ਆਗੂ, ਸਰੂਪ ਸਿੰਘ ਮਾਛੀਵਾੜਾ, ਕਰਨੈਲ ਸਿੰਘ, ਬੰਤ ਸਿੰਘ ਘੁਲਾਲ, ਅਮਰਜੀਤ ਸਿੰਘ ਕਟਾਣੀ ਕਲਾਂ, ਕੁਲਵੰਤ ਸਿੰਘ ਜੱਗੀ, ਸੁਰਜੀਤ ਵਿਸ਼ਾਦ, ਦਰਸ਼ਨ ਸਿੰਘ ਕੋਟਾਲਾ, ਕ੍ਰਿਪਾ ਸਿੰਘ ਖਮਾਣੋਂ, ਮੋਹਣ ਸਿੰਘ ਜੱਗੀ, ਬਲਦੇਵ ਸਿੰਘ ਮਾਛੀਵਾੜਾ, ਜਗਪਾਲ ਸਿੰਘ ਅਤੇ ਮੋਹਣ ਸਿੰਘ ਫੋਰਮੈਨ ਕੁਹਾੜਾ ਆਦਿ ਸ਼ਾਮਿਲ ਹੋਏ।
Punjab Post Daily Online Newspaper & Print Media