ਧੂਰੀ, 8 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਇਲਾਕੇ ਦੀ ਨਾਮਵਰ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ) ਸੋਸਾਇਟੀ ਧੂਰੀ ਜੋ ਕਿ ਸਮਾਜ ਸੇਵੀ ਕੰੰਮਾਂ ਕਰ ਕੇ ਜਾਣੀ ਜਾਂਦੀ ਹੈ, ਵਲੋਂ ਅਨਾਜ ਮੰਡੀ ਧੂਰੀ ਵਿਖੇ ਐਚ. ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਾਇਆ ਗਿਆ।ਕੈਂਪ ਵਿਚ ਸਰਕਾਰੀ ਬਲੱਡ ਬੈਂਕ ਸੰਗਰੂਰ ਅਤੇ ਰਘੂਨਾਥ ਬਲੱਡ ਬੈਂਕ ਲੁਧਿਆਣਾ ਦੀਆਂ ਟੀਮਾਂ ਵਲੋਂ 107 ਯੂਨਿਟ ਖੂਨ ਇਕੱਤਰ ਕੀਤਾ ਗਿਆ।ਸੰਸਥਾ ਦੇ ਮੈਂਬਰ ਗੁਰਦਰਸ਼ਨ ਡਿੰਪੀ ਅਤੇ ਜਗਰੂਪ ਨੇ ਸਾਂਝੇ ਤੌਰ `ਤੇ ਦੱਸਿਆ ਕਿ ਕੈਂਪ ਵਿੱਚ ਐਚ.ਡੀ.ਐਫ.ਸੀ ਬੈਂਕ ਵਲੋਂ ਕਲੱਸਟਰ ਹੈਡ ਹਰਮਨਜੀਤ ਸਿੰਘ ਅਤੇ ਅਮਨਦੀਪ ਸਿੰਘ ਵਲੱੋਂ ਖੁਨਦਾਨੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸੰਸਥਾ ਵੱਲੋਂ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।ਮਾਲਵਾ ਖਾਲਸਾ ਸਕੂਲ ਦੇ ਵਲੰਟੀਅਰਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ। ਸੰਸਥਾ ਦੇ ਉਪ ਪ੍ਰਧਾਨ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਸਮਾਜ ਵਿੱਚੋਂ ਹਰ ਤਰ੍ਹਾਂ ਦੀਆਂ ਬੁਰਾਈਆਂ ਜਿਵੇਂ ਕਿ ਨਸ਼ੇ, ਭਰੂਣ ਹੱਤਿਆ ਆਦਿ ਖਤਮ ਕਰਨਾ ਅਤੇ ਲੋੜਵੰਦ ਦੀ ਖੂੁਨ ਦੀ ਮੰਗ ਨੂੰ ਪੂਰਾ ਕਰਨਾ, ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੰਡਣਾ ਹੈ।ਉਹਨਾਂ ਦੱਸਿਆ ਕਿ 12 ਜਨਵਰੀ ਨੂੰ ਕੌਮਾਂਤਰੀ ਮਨਾਏ ਜਾ ਰਹੇ ਧੀਅ ਦਿਵਸ `ਚ 21 ਹੋਣਹਾਰ ਧੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media