ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਵੱਲੋਂ ਨਸ਼ਿਆ ਖਿਲਾਫ਼ ਚਲਾਈ ਮੁਹਿੰਮ
ਦੌਰਾਨ 62 ਬੋਰੀਆ ਡੋਡਾ ਪੋਸਤ (ਵਜਨੀ ਕਰੀਬ 15 ਕੁਇੰਟਲ 50 ਕਿੱਲੋ ) ਜਿਸ ਦੀ ਕੀਮਤ ਕਰੀਬ 78 ਲੱਖ ਰੁਪਏ ਬਣਦੀ ਹੈ, ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਹਨਾਂ ਦੀ ਸ਼ਨਾਖਤ ਲੱਖਾ ਸਿੰਘ ਪੁੱਤਰ ਉਤਮ ਸਿੰਘ ਵਾਸੀ ਨੌਸਹਿਰਾ ਕਲਾਂ ਥਾਣਾ ਕੰਬੋਜ ਜਿਲਾ ਅੰਮ੍ਰਿਤਸਰ, ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੇਅੰਤ ਨਗਰ ਵਾਰਡ ਨੰ: 3, ਸਰਦੂਲਗੜ ਜਿਲਾ ਮਾਨਸਾ, ਚੰਨਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾਨ ਖੈਰਾ ਥਾਣਾ ਘਣੀਏ ਕੇ ਬਾਂਗੜ ਜਿਲਾ ਗੁਰਦਾਸਪੁਰ ਵਜੋ ਹੋਈ।ਇਹਨਾਂ ਦੇ ਸਾਥੀ ਅੰਤਰਰਾਜੀ ਸਮੱਗਲਰ ਮੁੱਖ ਸਰਗਨਾ ਜਸਬੀਰ ਸਿੰਘ ਪੱਤਰ ਸਵਰਨ ਸਿੰਘ ਵਾਸੀ ਭੀਲੋਵਾਲ ਥਾਣਾ ਮੱਤੇਵਾਲ ਜਿਲਾ ਦਿਹਾਤੀ ਮਜੀਠਾ ਜੋ ਇਹਨਾ ਨੂੰ ਫਾਇਨਾਸ ਵਿੱਚ ਮਦਦ ਕਰਦਾ ਸੀ ਅਤੇ ਦਲਬੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੱਕ ਮਿਸ਼ਰੀ ਖਾਂ ਥਾਣਾ ਲੋਪੋਕੇ ਜਿਲਾ ਅੰਮ੍ਰਿਤਸਰ ਦਿਹਾਤੀ ਜੋ ਵਹੀਕਲ ਦਾ ਪ੍ਰਬੰਧ ਕਰਕੇ ਦਿੰਦਾ ਸੀ।ਉਕਤ ਦੋਸੀਆਂ ਦੇ ਖਿਲਾਫ ਮੁਕੱਦਮਾ ਨੰ: 159 ਮਿਤੀ 08-12-17 ਅਧੀਨ ਧਾਰਾ 15/25/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਰਦੂਲਗੜ, ਜਿਲ੍ਹਾ ਮਾਨਸਾ ਵਿਖੇ ਦਰਜ ਕੀਤਾ ਗਿਆ। ਸਮੱਗਲਰਾਂ ਨੇ ਡੋਡਾ ਪੋਸਤ ਟਰੱਕ ਵਿਚ ਚਾਇਨਾਂ ਕਲੇ ਪਾਊਡਰ (ਟਾਇਰ-ਟਿਊਬ ਵਿੱਚ ਪਾਉਣ ਵਾਲਾ) ਦੀਆਂ ਬੋਰੀਆ ਦੇ ਹੇਠ ਲੁਕੋ ਕੇ, ਰਾਜਸਥਾਨ ਅਤੇ ਹਰਿਆਣਾਂ ਦੇ ਸਾਰਿਆਂ ਨਾਕਿਆਂ ਤੋਂ ਲੰਘ ਕੇ ਪੰਜਾਬ ਵਿਚ ਦਾਖਲ ਹੋਏ ਸਨ।ਉਕਤ ਦੋਸ਼ੀ ਟਰੱਕ ਨੰਬਰ ਪੀ.ਬੀ 02 ਏ.ਐਨ-9511 ਵਿਚ ਚਾਇਨਾਂ ਕਲੇ ਪਾਊਡਰ ਹੇਠਾਂ ਡੋਡਾ ਪੋਸਤ ਛੁਪਾ ਕੇ ਜਦੋਂ ਟੀ ਪੁਆਇੰਟ ਖਹਿਰਾ ਕੈਂਚੀਆਂ ਸਰਦੂਲਗੜ ਜਿਲਾ ਮਾਨਸਾ ਪੁੱਜੇ ਤਾਂ ਕਾਊਟਰ ਇੰਟੈਲੀਜੈਸ ਬਠਿੰਡਾ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਇਹਨਾਂ ਨੂੰ ਕਾਬੂ ਕਰ ਲਿਆ।ਉਕਤ ਦੋਸ਼ੀ ਰਾਜਸਥਾਨ ਉਦੇਪੁਰ ਤੋਂ 2000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਡੋਡਾ ਪੋਸਤ ਲਿਆਉਂਦੇ ਸਨ ਅਤੇ 5000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਮਜੀਠਾ, ਮਾਨਸਾ ਅਤੇ ਬਠਿੰਡਾ ਖੇਤਰ ਵਿੱਚ ਵੱਡੀ ਪੱਧਰ ’ਤੇ ਸਪਲਾਈ ਕਰਦੇ ਸਨ।ਇਸ ਬਾਰੇ ਅਜੇ ਮਲੂਜਾ ਪੀ.ਪੀ.ਐਸ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾੳੂਟਰ ਇੰਟਲੀਜੈਸ ਵਲੋਂ ਦੱਸਿਆ ਗਿਆ ਕਿ ਇਸ ਆਪਰੇਸ਼ਨ ਦੀ ਅਗਵਾਈ ਇੰਸਪੈਕਟਰ ਨਵੀਨ ਕੁਮਾਰ ਅਤੇ ਸਬ ਇੰਸਪੈਕਟਰ ਪਰਮਜੀਤ ਸਿੰਘ, ਕਾਉਂਟਰ ਇੰਟੈਲੀਜੈਂਸ ਬਠਿੰਡਾ ਵਲੋਂ ਕੀਤੀ ਗਈ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media