Saturday, March 14, 2026

ਜਾਅਲੀ ਫੇਸਬੁੱਕ ਆਈ.ਡੀ ਬਣਾ ਕੇ ਬਦਨਾਮ ਕਰਨ ਵਾਲੇ ਖਿਲਾਫ ਮੁੱਕਦਮਾ ਦਰਜ

ਧੂਰੀ, 31 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਸਿਟੀ ਪੁਲਿਸ ਧੂਰੀ ਵਲੋਂ ਸ਼ਹਿਰ ਦੇ ਇੱਕ ਸ਼ਾਦੀਸ਼ੁਦਾ ਵਿਅਕਤੀ ਦੇ ਖਿਲਾਫ ਇੱਕ ਸ਼ਾਦੀਸ਼ੁਦਾ ਔਰਤ ਦੀ Rajesh Sanehiਜਾਅਲੀ ਫੇਸਬੁੱਕ ਆਈ.ਡੀ ਬਣਾ ਕੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕੀਤੇ ਜਾਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਮੁਹੱਲਾ ਸਿਵਪੁਰੀ ਦੇ ਇੱਕ ਸਾਦੀਸ਼ਦਾ ਤੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਤਲਿਆ ਹੋਇਆ ਨਮਕੀਨ ਸਮਾਨ ਖੁਆਉਣ ਵਾਲੇ ਵਿਅਕਤੀ ਵਲੋਂ ਸ਼ਹਿਰ ਦੇ ਇਕ ਚੰਗੇ ਪਰਿਵਾਰ ਦੀ ਸ਼ਾਦੀਸ਼ੁਦਾ ਔਰਤ ਦੇ ਨਾਮ ਦੀ ਕਥਿਤ ਫਰਜ਼ੀ ਫੇਸਬੁੱਕ ਆਈ.ਡੀ ਬਣਾ ਕੇ ਉਸ ਦੀਆਂ ਤਸਵੀਰਾਂ ਆਈ.ਡੀ `ਤੇ ਅਪਲੋਡ ਕਰਕੇ ਹੋਰਨਾਂ ਨੂੰ ਫਰਜ਼ੀ ਫੇਸਬੁੱਕ ਖਾਤੇ ਤੋਂ ਹੋਰਨਾਂ ਲੋਕਾਂ ਨੂੰ ਦੋਸਤ ਬਣਨ ਲਈ ਭੇਜੀਆਂ ਬੇਨਤੀਆਂ ਰਾਹੀ ਜੋੜ ਕੇ ਘਟੀਆ ਕਿਸਮ ਦੀ ਚੈਟਿੰਗ ਕਰਕੇ ਬਦਨਾਮ ਕੀਤਾ ਜਾ ਰਿਹਾ ਸੀ।ਉਕਤ ਔਰਤ ਦੇ ਪਰਿਵਾਰ ਵੱਲੋਂ ਸਾਈਬਰ ਕਰਾਇਮ ਸੈਲ ਮੁਹਾਲੀ ਨੂੰ ਕੀਤੀ ਗਈ ਸ਼ਿਕਾਇਤ `ਚ ਫਰਜੀ ਫੇਸਬੁੱਕ ਆਈ.ਡੀ ਬਨਾਉਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ ਅਤੇ ਵਿਭਾਗ ਨੇ ਫੇਸਬੁੱਕ ਦੇ ਅਮਰੀਕਾ ਸਥਿਤ ਮੁੱਖ ਦਫਤਰ ਤੋਂ ਇਸ ਜਾਅਲ੍ਹੀ ਬਣੀ ਆਈ.ਡੀ ਦਾ ਰਿਕਾਰਡ ਮੰਗਵਾ ਕੇ ਕੀਤੀ ਗਈ ਪੜਤਾਲ ਦੌਰਾਨ ਉਕਤ ਵਿਅਕਤੀ ਦਾ ਸਾਰਾ ਭੇਦ ਖੁੱਲਣ ਉਪਰੰਤ ਸਿਟੀ ਪੁਲਿਸ ਧੂਰੀ ਵੱਲੋਂ ਇੰਝ ਕਿੱਸੇ ਔਰਤ ਦੇ ਨਾਮ ਦੀ ਫਰਜੀ ਫੇਸਬੁੱਕ ਆਈ.ਡੀ ਬਣਾ ਕੇ ਬਦਨਾਮ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ।ਜਦੋਂ ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁੱਖ ਅਫਸਰ ਰਾਜੇਸ਼ ਸਨੇਹੀ ਨਾਲ ਸੰਪਰਕ ਕੀਤਾ ਗਿਆ ਤਾਂ ਊਹਨਾਂ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁਹੱਲਾ ਸ਼ਿਵਪੁਰੀ ਦੇ ਯਸ਼ਪਾਲ ਨਾਮੀ ਵਿਅਕਤੀ ਦੇ ਖਿਲਾਫ ਅਧੀਨ ਧਾਰਾ 66 ਡੀ, 67 ਏ ਆਈ.ਟੀ ਐਕਟ 2000 ਤਹਿਤ ਮੁੱਕਦਮਾ ਨੰਬਰ 154 ਦਰਜ ਕਰ ਲਿਆ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply