ਬਾਰਡਰ ਦੇ ਨੇੜਲੇ ਪਿੰਡ ’ਚੋਂ ਮਿਲਿਆ ਕੈਥਲ ਤੋਂ ਗੁੰਮ ਹੋਇਆ ਬਲਇੰਦਰ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ ਬਿਊਰੋ) ਅਜੋਕੇ ਡਿਜ਼ੀਟਲ ਯੁੱਗ ਵਿੱਚ ਇੰਟਰਨੈਟ ਨੇ 2018 ਦੀ ਪੂਰਵ ਸੰੀਧਆ `ਤੇ ਵਿੱਛੜੇ ‘ਪੁੱਤ’ ਨੂੰ ਉਸ ਦੇ ਮਾਤਾ
ਪਿਤਾ ਨਾਲ ਮਿਲਾ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਅਜਿਹਾ ਸਮਾਜ ਸੇਵਕ ਕਾਮਰੇਡ ਸੁੱਖਾ ਸਿੰਘ ਰਾਮਪੁਰਾ ਅਤੇ ਐਨ.ਆਰ.ਆਈ ਗੁਰਵਿੰਦਰ ਸਿੰਘ ਸੋਨੂ ਦੇ ਵਡਮੁੱਲੇ ਯਤਨਾਂ ਸਦਕਾ ਇਹ ਕਾਰਜ਼ ਪੂਰਾ ਹੋਇਆ।ਜਿਕਰਜੋਗ ਹੈ ਕਿ 20 ਦਸੰਬਰ ਨੂੰ ਵਿਧਵਾ ਮਾਤਾ ਜੈਰੋ ਦੇਵੀ ਦਾ ਪੁੱਤਰ ਅਤੇ ਤਿੰਨਾ ਭੈਣਾਂ ਦਾ ਇਕਲੌਤਾ ਭਰਾ ਬਲਇੰਦਰ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਰਕੇ ਘਰੋਂ ਲਾਪਤਾ ਹੋ ਗਿਆ।ਮਾਨਸਿਕ ਤੌਰ `ਤੇ ਪ੍ਰੇਸ਼ਾਨ ਬਲਇੰਦਰ ਘੁੰਮਦਾ-ਘੁੰਮਾਉਦਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਪਿੰਡ ਮੁਹਾਵਾ ਵਿਖੇ ਪਹੁੰਚ ਗਿਆ।ਜਿੱਥੇ ਬੀਮਾਰੀ ਦੀ ਹਾਲਤ ਵਿੱਚ ਘੁੰਮਦੇ ਬਲਇੰਦਰ ਨੂੰ ਉਘੇ ਸਮਾਜ ਸੇਵਕ ਕਾਮਰੇਡ ਸੁੱਖਾ ਸਿੰਘ ਘਰ ਲੈ ਆਏ ਅਤੇ ਉਸ ਦਾ ਦਵਾ ਦਾਰੂ ਕੀਤਾ ।ਉਨਾਂ ਨੇ ਇੰਟਰਨੈੱਟ ਜ਼ਰੀਏ ਉਸ ਦੀਆਂ ਫੋਟੋਆਂ ਸੋਸਲ ਮੀਡੀਆ `ਤੇ ਦਿਤੀਆਂ।ਇਸ ਤਰਾਂ ਐਨ.ਆਰ.ਆਈ ਗੁਰਵਿੰਦਰ ਸਿੰਘ ਸੋਨੂੰ ਦੀ ਮਦਦ ਨਾਲ ਕਾਮਰੇਡ ਸੁੱਖਾ ਸਿੰਘ ਬਲਇੰਦਰ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕਰਨ ਵਿੱਚ ਸਫਲ ਰਹੇ।
ਇਸ ੳਪਰੰਤ ਕੈਥਲ ਤੋਂ ਜੈਪਾਲ ਸਿੰਘ, ਢਾਡੀ ਕਰਤਾਰ ਸਿੰਘ, ਜਸਮੇਰ ਸਿੰਘ ਅਤੇ ਸਮਸ਼ੇਰ ਸਿੰਘ ਕਾਰ ਰਾਹੀਂ ਸਵੇਰੇ ਤੜਕਸਾਰ ਪਿੰਡ ਰਾਮਪੁਰਾ ਪਹੁੰਚੇ ਅਤੇ ਆਪਣੇ ਵਿੱਛੜੇ ਪੁੱਤਰ ਨੂੰ ਨਾਲ ਲੈ ਕੇ ਕੈਥਲ ਨੂੰ ਰਵਾਨਾ ਹੋ ਗਏ।ਵਾਪਸੀ ਕਰਨ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਕਾਮਰੇਡ ਸੁੱਖਾ ਸਿੰਘ ਅਤੇ ਐਨ.ਆਰ.ਆਈ ਗੁਰਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮਾਜ ਸੇਵਕ ਸੁੱਖਾ ਸਿੰਘ ਹਿਮਾਚਲ ਦੇ ਇਕ ਪਰਿਵਾਰ ਨੂੰ ਉਨ੍ਹਾਂ ਦਾ ਵਿੱਛੜਿਆ ਪੁੱਤਰ ਮਿਲਾ ਚੁੱਕਾ ਹੈ।
ਇਟਲੀ ਤੋਂ ਮਿਲਿਆ ਗੁੰਮਸ਼ੁਦਾ ਦੇ ਘਰ ਦਾ ਪਤਾ
ਐਨ.ਆਰ.ਆਈ ਗੁਰਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਗੁੰਮਸ਼ੁਦਾ ਬਲਇੰਦਰ ਸਿੰਘ ਦੀ ਫੋਟੋ ਵਟਸਅੱਪ ਗਰੁੱਪਾਂ ਵਿਚ ਲੋਡ ਕੀਤੀ ਤਾਂ ਇਟਲੀ ਵਿਚ ਬੈਠੇ ਗੁਰਵਿੰਦਰ ਸਿੰਘ ਨਾਮੀ ਕੈਥਲ ਜਿਲ੍ਹੇ ਨਾਲ ਸਬੰਧਤ ਉਸ ਦੇ ਦੋਸਤ ਨੇ ਮੈਸੇਜ ਕੀਤਾ ਕਿ ਇਹ ਗੁੰਮਸ਼ੁਦਾ ਲੜਕਾ ਕੈਥਲ ਜਿਲ੍ਹੇ ਦੇ ਪਿੰਡ ਨੈਣਾ ਦਾ ਵਸਨੀਕ ਹੈ।ਜਿਸ ਦੇ ਅਧਾਰ `ਤੇ ਕਾਮਰੇਡ ਸੁੱਖਾ ਸਿੰਘ ਨਾਲ ਮਿਲ ਕੇ ਉਨਾਂ ਨੇ ਰਾਤੋ ਰਾਤ ਇੰਟਰਨੈਟ ਜਰੀਏ ਬਲਇੰਦਰ ਦਾ ਪਤਾ ਲਗਾ ਕੇ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media