Saturday, March 14, 2026

ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਦਮਾ – ਭਤੀਜੇ ਦਾ ਦੇਹਾਂਤ

ਤਰਨ ਤਾਰਨ, 1 ਜਨਵਰੀ (ਪੰਜਾਬ ਪੋਸਟ ਬਿਊਰੋ)  ਸੰਸਦ ਮੈਂਬਰ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦ ਉਨਾਂ ਦੇ ਭਤੀਜੇ ਅਤੇ PPN0101201806ਸਰਪੰਚ ਦਲਜੀਤ ਸਿੰਘ ਬ੍ਰਹਮਪੂਰਾ ਦੇ ਬੇਟੇ ਮੋਹਿੰਦਰ ਸਿੰਘ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ `ਚ ਦਿਹਾਂਤ ਹੋ ਗਿਆ।ਮੋਹਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਬ੍ਰਹਮਪੂਰਾ ਵਿਖੇ ਕੀਤਾ ਗਿਆ।ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੀਆਂ ਸ਼ਖਸੀਅਤਾਂ ਵਿੱਚ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲੇ, ਬਾਬਾ ਜਗਤਾਰ ਸਿੰਘ ਸ਼ਹੀਦਾਂ ਵਾਲੇ, ਮਨਮੋਹਨ ਸਿੰਘ ਸਠਿਆਲਾ ਸਾਬਕਾ ਐਮ.ਐਲ.ਏ, ਡੀ.ਐਸ.ਪੀ ਰਤਨ ਸਿੰਘ, ਗੁਰਬਚਨ ਸਿੰਘ ਕਰਮੋਵਾਲਾ ਜਨਰਲ ਸਕੱਤਰ ਐਸ.ਜੀ.ਪੀ.ਸੀ, ਬਲਵਿੰਦਰ ਸਿੰਘ ਵੇਈਂ ਪੁਈਂ ਮੈਂਬਰ ਐਸ.ਜੀ.ਪੀ.ਸੀ, ਕੁਲਦੀਪ ਸਿੰਘ ਔਲਖ ਮੈਂਬਰ ਸ਼ੋ੍ਰਮਣੀ ਅਕਾਲੀ ਦਲ ਵਰਕਿੰਗ ਕਮੇਟੀ, ਅਲਵਿੰਦਰ ਸਿੰਘ ਪੱਖੋਕੇ, ਜਸਬੀਰ ਸਿੰਘ ਢੋਟੀਆ, ਪਰਮਜੀਤ ਸਿੰਘ ਢੋਟੀਆ, ਕੈਪਟਨ ਸਵਰਨ ਸਿੰਘ ਪੱਖੋਕੇ ਆਦਿ ਹਾਜਰ ਸਨ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਿੰਦਰ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ 09-01-2018 ਨੂੰ ਉਨਾਂ ਦੇ ਗ੍ਰਹਿ ਪਿੰਡ ਬ੍ਰਹਮਪੁਰਾ ਵਿਖੇ ਹੋਵੇਗੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply