ਹਜ਼ੂਰ ਸਾਹਿਬ (ਨਾਂਦੇੜ), 9 ਜਨਵਰੀ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਪਵਿੱਤਰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ (ਪੰਜਾਬ) ਅਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ
ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਦੋ ਧਾਮਾਂ ਦਾ ਮੇਲ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਰੇਲ ਗੱਡੀ “ਸੱਚਖੰਡ ਐਕਸਪ੍ਰੈਸ” ਵਿਚ ਭਾਰੀ ਗੰਦਗੀ ਅਤੇ ਸਵੱਛਤਾ ਨੂੰ ਲੈ ਕੇ ਗੁਰਦੁਆਰਾ ਤਖ਼ਤ ਸਚਖੰਡ ਬੋਰਡ ਨਾਂਦੇੜ ਸੰਸਥਾ ਵਲੋਂ ਭਾਰੀ ਰੋਸ ਜਤਾਇਆ ਗਿਆ ਹੈ।ਬੋਰਡ ਦੇ ਸੁਪਰਡੈਂਟ ਸਰਦਾਰ ਠਾਨ ਸਿੰਘ ਬੁੰਗਾਈ ਅਤੇ ਸਪੈਸ਼ਲ ਅਫਸਰ ਸਰਦਾਰ ਡੀ.ਪੀ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਭੇਜ ਕੇ ਇਸ ਬਾਰੇ ਸ਼ਿਕਾਇਤ ਕੀਤੀ ਹੈ।
ਸਪੈਸ਼ਲ ਅਫਸਰ ਸਰਦਾਰ ਡੀ.ਪੀ ਸਿੰਘ ਨੇ ਦੱਸਿਆ ਕਿ ਸੱਚਖੰਡ ਐਕਪ੍ਰੈਸ ਗੱਡੀ ਨੰਬਰ 12715 ਅਤੇ 12716 ਏ ਗੱਡੀਆਂ ਰੋਜਾਨਾ ਅੰਮ੍ਰਿਤਸਰ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਚੱਲ ਰਹੀਆਂ ਹਨ।ਇਹ ਗੱਡੀਆਂ ਸਾਲ ਦੇ ਬਾਰਾਂ ਮਹੀਨੇ ਯਾਤਰੀਆਂ ਨਾਲ ਖਚਾ-ਖੱਚ ਭਰੀਆ ਰਹਿੰਦੀਆਂ ਹਨ ਅਤੇ ਇੰਨਾਂ ਦੀ ਹਮੇਸ਼ਾਂ ਹੀ ਲੰਮੀ ਵੇਟਿੰਗ ਲਿਸਟ ਹੁੰਦੀ ਹੈ।ਇਸ ਗੱਡੀ ਨੂੰ 18 ਤੋਂ 20 ਡੱਬੇ ਹੁੰਦੇੇ ਹਨ।ਲਗਭਗ ਦੋ ਹਾਜ਼ਰ ਕਿਲੋਮੀਟਰ ਲੰਬੀ ਇਹ ਯਾਤਰਾ ਹੁੰਦੀ ਹਨ, ਲੇਕਿਨ ਰੇਲ ਗੱਡੀ ਦੇ ਬਾਥਰੂਮ ਗੰਦੇ ਰਹਿਣ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ।ਉਨਾਂ ਕਿਹਾ ਕਿ ਗੱਡੀ ਦੇ ਯਾਤਰੀ ਕੰਪਾਰਟਮੈਂਟ ਪੁਰਾਣੇ ਹੋ ਚਲੇ ਹਨ. ਰਸਤੇ ਵਿਚ ਬਾਥਰੂਮ ਸਾਫ ਨਹੀਂ ਕੀਤੇ ਜਾ ਰਹੇ ਅਤੇ ਬਾਥਰੂਮਾਂ ਵਿਚ ਪਾਣੀ ਵੀ ਨਹੀਂ ਭਰਿਆ ਜਾ ਰਿਹਾ ਹੈ।ਸਾਊਥ ਸੈਂਟਰ ਰੇਲਵੇ ਡਵੀਜਨ ਦੇ ਅਧੀਨ ਚਲਾਈਆਂ ਜਾਂਦੀਆਂ ਇਹਨਾਂ ਰੇਲ ਗੱਡੀਆਂ ਵਿਚ ਫੈਲੀ ਗੰਦਗੀ ਅਤੇ ਸਫਾਈ ਦੀ ਅਣਹੋਂਦ ਵੇਖ ਕੇ ਯਾਤਰੀਆਂ ਵੱਲੋਂ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੂੰ ਘੇਰਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਰੇਲ ਗੱਡੀਆਂ ਦੀ ਸਫਾਈ ਅਤੇ ਧੁਆਈ ਦਾ ਟੈਂਡਰ ਜਿਸ ਠੇਕੇਦਾਰ ਕੰਪਨੀ ਨੂੰ ਸੌਂਪਿਆ ਗਿਆ ਹੈ, ੳਹੁ ਵੀ ਇਸ ਬਾਬਤ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ।ਇਸ ਕਰਕੇ ਗੁਰਦੁਆਰਾ ਬੋਰਡ ਨੇ ਕੇਂਦਰੀ ਰੇਲ ਮੰਤਰੀ ਨੂੰ ਖਤ ਭੇਜ ਕੇ ਆਪਣੀ ਸ਼ਿਕਾਇਤ ਕੀਤੀ ਹੈ।ਇਸ ਸ਼ਿਕਾਇਤ ਪੱਤਰ ਦੀਆਂ ਕਾਪੀਆਂ ਰੇਲਵੇ ਬੋਰਡ ਦੇ ਚੇਅਰਮਨ ਅਸ਼ਵਿਨ ਲੋਹਾਨੀ, ਰੇਲਵੇ ਮਹਾਪ੍ਰਬੰਧਕ ਸਿਕੰਦਰਾਬਾਦ, ਰੇਲਵੇ ਨਾਂਦੇੜ ਡਿਵੀਜਨ, ਸਟੇਸ਼ਨ ਪ੍ਰਬੰਧਕ ਅਤੇ ਹੋਰ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media