Wednesday, March 25, 2026

ਸਾਬਕਾ ਮੁੱਖ ਮੰਤਰੀ ਅਸ਼ੋਕ ਰਾਵ ਚੋਹਾਨ ਨੇ ਕੀਤਾ ਜਥੇਦਾਰ ਬਾਬਾ ਕੁਲਵੰਤ ਸਿੰਘ ਦਾ ਸਤਿਕਾਰ

ਹਜ਼ੂਰ ਸਾਹਿਬ (ਨਾਂਦੇੜ) 14 ਜਨਵਰੀ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਸ਼ੋਕ PPN1401201806ਰਾਵ ਚੋਹਾਨ ਨੇ ਅੱਜ ਦੁਪਹਿਰ ਗੁਰਦੁਆਰਾ ਤਖ਼ਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਮੁੱਖ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਸੇਵਾਂ ਦੇ ਅਠਾਰਾਂ ਸਾਲ ਪੂਰੇ ਹੋਣ ਦੀ ਵਧਾਈ ਦੇਣ `ਤੇ ਉਨਾਂ ਦਾ ਸਤਿਕਾਰ ਵੀ ਕੀਤਾ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਾਂਦੇੜ ਦੇ ਵਿਧਾਇਕ ਡੀ.ਪੀ ਸਾਵੰਤ, ਕਾਂਗਰਸ ਕਮੇਟੀ ਦੇ ਸ਼ਾਮ ਦਰਕ, ਰਵਿੰਦਰ ਸਿੰਘ ਬੁੰਗਾਈ, ਗੁਰਦੁਆਰਾ ਬੋਰਡ ਦੇ ਵਿਸ਼ੇਸ਼ ਅਧਿਕਾਰੀ ਸਰਦਾਰ ਡੀ.ਪੀ ਸਿੰਘ ਅਤੇ ਹੋਰ ਵੀ ਸੱਜਣ ਮੌਜੂਦ ਸਨ।ਚੋਹਾਨ ਨੇ ਆਪਣੀ ਸ਼ੁਭਕਾਮਨਾਵਾਂ ਦੇਣ ਉਪਰੰਤ ਜਥੇਦਾਰ ਜੀ ਨੂੰ ਪੁਸਤਕ ਵੀ ਭੇਂਟ ਕੀਤੀ ਹੈ।ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਵਲੋਂ ਵੀ ਸਿਰੋਪਾਓ ਦੇ ਕੇ ਚੜਦੀ ਕਲਾ ਦੀ ਅਰਦਾਸ ਕੀਤੀ ਗਈ।ਸੰਤ ਬਾਬਾ ਕੁਲਵੰਤ ਸਿੰਘ ਜੀ ਨੂੰ 2000 ਵਿੱਚ ਮਹਾਨ ਸੇਵਾ ਸੌਪੀ ਗਈ ਸੀ ਅਤੇ 13 ਜਨਵਰੀ ਨੂੰ ਤਖ਼ਤ ਦੇ ਜਥੇਦਾਰ ਵਜੋਂ ਉਨਾਂ ਨੇ ਆਪਣੀ ਸੇਵਾ ਦੇ 18 ਵਰੇ੍ਹ ਪੂਰੇ ਕੀਤੇ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply