ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ `ਤੇ
ਏ.ਡੀ.ਸੀ.ਪੀ ਟਰੈਫਿਕ ਜਸਵੰਤ ਕੌਰ ਅਤੇ ਏ.ਸੀ.ਪੀ ਟਰੈਫਿਕ ਸਰਬਜੀਤ ਸਿੰਘ ਦੀ ਅਗਵਾਈ `ਚ ਮਨਾਏ ਜਾ ਰਹੇ `ਸੜਕ ਸੁਰਖਿਆ ਸਪਤਾਹ` ਤਹਿਤ ਟਰੈਫਿਕ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਪੈਂਫਲਿਟ ਵੰਡੇ ਗਏ ਅਤੇ ਟਰੈਕਟਰ ਟਰਾਲੀਆਂ ਪਿੱਛੇ ਰਿਫਲੈਕਟਰ ਲਗਾਏ ਗਏ।ਟਰੈਫਿਕ ਮੁਲਾਜ਼ਮਾਂ ਨੇ ਚੌਕਾਂ ਵਿੱਚ ਵਾਹਣ ਚਾਲਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ।
ਸਥਾਨਕ ਲਾਰੈਂਸ ਰੋਡ ਸਥਿਤ ਨਾਵਲਟੀ ਚੌਕ ਵਿਖੇ ਟਰੈਫਿਕ ਇੰਸਪੈਕਟਰ ਕੁਲਦੀਪ ਕੌਰ ਦੀ ਅਗਵਾਈ `ਚ ਟਰੈਫਿਕ ਮਾਰਸ਼ਲ ਸੁਰਿੰਦਰ ਪਾਲ ਸਿੰਘ, ਸਬ ਇੰਸਪੈਕਟਰ ਪਰਮਜੀਤ ਸਿੰਘ, ਸਲਵੰਤ ਸਿੰਘ ਹੈਡ ਕਾਂਸਟੇਬਲ ਆਦਿ ਨੇ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਵਾਲੇ ਚਾਰ ਅਤੇ ਦੋ ਪਹੀਆ ਵਾਹਣ ਚਾਲਕਾਂ ਦਾ ਸਨਮਾਨ ਕਰਦਿਆਂ ਉਨਾਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ ਤਾਂ ਜੋ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪ੍ਰੇਰਣਾ ਮਿਲ ਸਕੇ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਕੁਲਦੀਪ ਕੌਰ ਨੇ ਕਿਹਾ ਕਿ ਹਾਦਸਿਆਂ ਤੋਂ ਬਚਣ ਲਈ ਤੇਜ਼ ਰਫਤਾਰੀ ਤੇ ਰੈਡ ਲਾਈਟ ਦੀ ਉਲੰਘਣਾ ਤੋਂ ਪ੍ਰਹੇਜ਼ ਕਰਨਾ ਜਰੂਰੀ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media