ਸਮਰਾਲਾ 15 ਜਨਵਰੀ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮਰਾਲੇ ਇਲਾਕੇ ਦੀਆਂ ਬੁੱਧੀਜੀਵੀ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੀਆਂ ਸਖਸ਼ੀਅਤਾਂ ਤੋਂ ਇਲਾਵਾ ਮਾਛੀਵਾੜਾ, ਖਮਾਣੋਂ ਅਤੇ ਹੋਰ ਸੰਸਥਾਵਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਸਮਰਾਲਾ ਦੇ ਮੇਨ ਚੌਂਕ ਵਿੱਚ ਸਾਈਕਲ ਸਟੈਂਡ ਦੀ ਨਿਲਾਮੀ ਜੋ ਫਰੰਟ ਦੇ ਆਰ.ਟੀ.ਆਈ ਵਿੰਗ ਦੇ ਇੰਚਾਰਜ ਦਰਸ਼ਨ ਸਿੰਘ ਕੰਗ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਨੇਪਰੇ ਚੜੀ ਅਤੇ ਸਰਕਾਰ ਦੇ ਖਜਾਨੇ ਨੂੰ ਲਗਾਏ ਜਾ ਰਗੜੇ ਨੂੰ ਰੋਕ ਕੇ ਪਿਛਲੇ ਸਾਲ ਨਾਲੋਂ ਪੰਜ ਗੁਣਾ ਨਾਲੋਂ ਵੀ ਵੱਧ ਵਾਧੇ ਦਾ ਇਜ਼ਾਫਾ ਹੋਇਆ ਹੈ, ਜੋ ਕਿ ਭਿ੍ਰਸ਼ਟਾਚਾਰ ਵਿਰੋਧੀ ਫਰੰਟ ਦੀ ਇੱਕ ਵਿਲੱਖਣ ਕਾਰਗੁਜਾਰੀ ਹੈ।
ਇਸ ਤੋਂ ਇਲਾਵਾ ਉਨਾਂ ਸਾਰੇ ਧਾਰਮਿਕ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਹਦਾਇਤ ਕਰਨ ਕਿ ਵਿਆਹ ਸ਼ਾਦੀਆਂ `ਤੇ ਘੱਟ ਤੋਂ ਘੱਟ ਖਰਚ ਕੀਤੇ ਜਾਣ ਅਤੇ ਫਜੂਲ ਖਰਚਿਆਂ ਤੋਂ ਬਚਿਆ ਜਾਵੇ।ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਵਿਆਹ ਸ਼ਾਦੀਆਂ `ਤੇ ਖਰਚੇ ਘਟਾਉਣ ਲਈ ਪੰਜਾਬ ਅੰਦਰ ਉਸਰੇ ਚਿੱਟੇ ਹਾਥੀ ਮੈਰਿਜ ਪੈਲਿਸ ਬੰਦ ਕੀਤੇ ਜਾਣ ਉਥੇ ਸਕੂਲ, ਡਿਸਪੈਂਸਰੀਆਂ ਆਦਿ ਬਣਾਏ ਜਾਣ।ਅਵਤਾਰ ਸਿੰਘ ਉਟਾਲਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਰਜ ਮੁਆਫੀ ਨੂੰ ਕਿਸਾਨਾਂ ਨਾਲ ਹੋਇਆ ਕੋਝਾ ਮਜ਼ਾਕ ਦੱਸਿਆ।ਕੈਪਟਨ ਮਹਿੰਦਰ ਸਿੰਘ ਨੇ ਸਮਾਜ ਵਿੱਚ ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਆਮ ਲੋਕਾਂ ਨੂੰ ਵੱਧ ਚੜ ਕੇ ਅੱਗੇ ਆਉਣ।
ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਸਾਡੇ ਸਾਰੇ ਰਾਜਨੀਤਕ ਨੇਤਾ ਭਿ੍ਰਸ਼ਟਾਚਾਰ ਵਿੱਚ ਗ੍ਰਸਤ ਹਨ, ਬਲਾਕ ਸੰਮਤੀ ਸਮਰਾਲਾ ਦੀ ਆਮਦਨ ਵਧਾਉਣ ਵਿੱਚ ਭਿ੍ਰਸ਼ਟਾਚਾਰ ਵਿਰੋਧੀ ਫਰੰਟ ਅਤੇ ਦਰਸ਼ਨ ਸਿੰਘ ਕੰਗ ਦਾ ਧੰਨਵਾਦ ਕੀਤਾ। ਉਨਾਂ ਅੱਗੇ ਕਿਹਾ ਆਮ ਲੋਕਾਂ ਨੂੰ ਸਿਰਫ ਦੋ ਵਕਤ ਦੀ ਰੋਟੀ ਹੀ ਮਸਾਂ ਜੁੜਦੀ ਹੈ, ਦੂਸਰਾ ਇਨਾਂ ਰਾਜਨੀਤਕ ਨੇਤਾਵਾਂ ਨੇ ਪੂਰੇ ਸਮਾਜ ਨੂੰ ਨਿੰਬੂ ਵਾਂਗੂੰ ਨਚੋੜ ਕੇ ਰੱਖ ਦਿੱਤਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਪ੍ਰਧਾਨ ਮਾਛੀਵਾੜਾ ਇਕਾਈ, ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਜੰਗ ਸਿੰਘ ਭੰਗਲਾਂ ਸੀਨੀਅਰ ਵਾਈਸ ਪ੍ਰਧਾਨ, ਦਰਸ਼ਨ ਸਿੰਘ ਕੰਗ, ਪ੍ਰੇਮ ਨਾਥ, ਐਸ.ਆਈ ਸਮਸ਼ੇਰ ਸਿੰਘ ਰਿਟਾ:, ਪਿ੍ਰਥੀ ਸਿੰਘ, ਕੇ.ਕੇ ਸ਼ਰਮਾ, ਕਾਮਰੇਡ ਨਛੱਤਰ ਸਿੰਘ, ਬੰਤ ਸਿੰਘ, ਰਾਮੇਸ਼ਪਾਲ ਭੋਲੇਕੇ, ਇੰਦਰਜੀਤ ਸਿੰਘ ਕੰਗ, ਬਲਵੀਰ ਸਿੰਘ, ਰਜਿੰਦਰ ਸਿੰਘ, ਲਾਭ ਸਿੰਘ ਸਰਪੰਚ, ਨਿਰਮਲ ਸਿੰਘ ਫੌਜੀ, ਦਲੀਪ ਸਿੰਘ ਸੰਧੂ, ਸ਼ਵਿੰਦਰ ਸਿੰਘ , ਸੁਰਿੰਦਰ ਕੁਮਾਰ, ਰਵਿੰਦਰ ਕੌਰ, ਕਿਰਨਾਵਤੀ, ਕੁਲਵਿੰਦਰ ਕੌਰ ਆਦਿ ਹਾਜਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media