
ਜੰਡਿਆਲਾ ਗੁਰੂ, 29 ਜੁਲਾਈ (ਹਰਿੰਦਰਪਾਲ ਸਿੰਘ)- ਜੀ. ਟੀ. ਰੋਡ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਦੇ ਵਿਚਕਾਰ ਸਥਿਤ ਪਿੰਡ ਮਾਨਾਂਵਾਲਾ ਦੀ ਹੱਦ ਵਿਚ ਆਉਂਦੇ ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ਤੋਂ ਇਲਾਵਾ ਕੀ ਇਥੇ ਇਕ ‘ਸਿਵਲ ਹਸਪਤਾਲ’ ਵੀ ਖੁੱਲ ਗਿਆ।ਜੀ.ਟੀ.ਰੋਡ ਉਪੱਰ ਦਰਸਾਉਂਦੇ ਇਕ ਬੋਰਡ ਵਿਚ ਸਿਵਲ ਹਸਪਤਾਲ ਮਾਨਾਂਵਾਲਾ ਨੂੰ ਜਾਦਾ ਰਸਤਾ ਦਿਖਾ ਰਿਹਾ ਹੈ।ਸਾਰਾ ਪਿੰਡ ਫਿਰਨ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਨੂੰ ਜਦ ਸਿਵਲ ਹਸਪਤਾਲ ਨਾ ਲੱਭਾ ਤਾਂ ਕਮਿਊਨਿਟੀ ਹੈਲੱਥ ਸੈਂਟਰ ਦੀ ਸੀਨੀਅਰ ਮੈਡੀਕਲ ਅਫ਼ਸਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਇਕ ਪ੍ਰਾਈਵੇਟ ਬੈਂਕ ਵਲੋਂ ਗਲਤ ਬੋਰਡ ਲਗਾਇਆ ਗਿਆ ਹੈ ।ਇਥੇ ਮਾਨਾਂਵਾਲਾ ਵਿੱਚ ਸਿਵਲ ਹਸਪਤਾਲ ਨਹੀਂ ਬਲਕਿ ਸੀ.ਐਚ. ਸੀ ਹੈ।ਬੈਂਕ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਗਲਤ ਬੋਰਡ ਨੂੰ ਉਤਰਵਾ ਦੇਣ।
Punjab Post Daily Online Newspaper & Print Media