
ਜੰਡਿਆਲਾ ਗੁਰੂ, 29 ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਜੰਡਿਆਲਾ ਗੁਰੂ ਵੈਰੋਵਾਲ ਗਰਾਊਂਡ ਵਿਚ ਏਕਤਾ ਸੰਘਰਸ਼ ਦਲ ਵਲੋਂ ਬਾਡੀ ਬਿਲਡਿੰਗ ਮੁਕਾਬਲੇ ਅਤੇ ਸਾਵਣ ਦੇ ਮੇਲੇ ਨਾਲ ਸ਼ਹਿਰ ਵਿਚ ਪੰਜਾਬੀ ਸਭਿਆਚਾਰ ਨੂੰ ਫਿਰ ਤੋਂ ਪ੍ਰਫੁਲਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋਏ।ਬਾਡੀ ਬਿਲਡਿੰਗ ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਭਾਰੀ ਗਿਣਤੀ ਵਿਚ ਦਰਸ਼ਕਾਂ ਨੇ ਮੇਲੇ ਦੀਆਂ ਰੋਣਕਾਂ ਵਿਚ ਵਾਧਾ ਕੀਤਾ।ਗਰਾਊਂਡ ਵਿਚ ਵੱਖ-ਵੱਖ ਝੂਟਿਆਂ ਤੋਂ ਇਲਾਵਾ ਪੰਜਾਬੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ।ਹਾਫ ਮੂਨ ਹੈਲਥ ਕਲੱਬ ਅਤੇ ਤਾਲ ਹੈਲੱਥ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿਚ ਹੱਸਮਈ ਕਲਾਕਾਰ ਚਾਚਾ ਬਿਸ਼ਨਾ ਨੇ ਆਪਣੇ ਪ੍ਰੋਗਰਾਮ ਰਾਹੀਂ ਦਰਸ਼ਕਾਂ ਦੇ ਢਿੱਡੀ ਪੀੜਾਂ ਲਾਈਆਂ।ਮੇਲੇ ਵਿਚ ਮੁੱਖ ਤੌਰ ‘ਤੇ ਸਰੂਪ ਸਿੰਘ ਪ੍ਰਧਾਨ ਸ਼ਹਿਰੀ ਅਕਾਲੀ ਦਲ, ਪ੍ਰਿੰਸੀਪਲ ਮੰਗਲ ਸਿੰਘ, ਜੱਜ ਦੀ ਭੂਮਿਕਾ ਵਿਚ ਆਸ਼ੁ ਵਿਨਾਇਕ ਅਤੇ ਨਰਿੰਦਰ ਸੂਰੀ ਤੋਂ ਇਲਾਵਾ ਪ੍ਰੀਕਸ਼ਤ ਸ਼ਰਮਾ, ਬੂਟਾ ਪਹਿਲਵਾਨ, ਹਰੀਸ਼ ਕੁਮਾਰ, ਰਾਜੇਸ਼ ਪਾਠਕ ਸਟੇਜ ਸੈਕਟਰੀ, ਸੁਰਿੰਦਰ ਕੁਮਾਰ, ਸੰਨੀ ਸ਼ਰਮਾ, ਮਨਜਿੰਦਰ ਸਿੰਘ, ਬਾਬਾ ਗੋਪੀ ਸ਼ਾਹ, ਡਾ: ਮਨਦੀਪ ਪੁਜਾਰਾ, ਸਾਹਿਲ ਕੁਮਾਰ, ਬਿਕਰਮਜੀਤ ਸਿੰਘ ਆਦਿ ਮੋਜੂਦ ਸਨ।ਨਸ਼ਾ ਛੁਡਾਉਣ ਦੇ ਮਕਸਦ ਨਾਲ ਕਰਵਾਏ ਗਏ ਇਸ ਮੇਲੇ ਵਿਚ ਪ੍ਰਧਾਨ ਸੁਮਿਤ ਅਰੋੜਾ ਨੇ ਕਿਹਾ ਸਾਨੂੰ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਨਸ਼ਾ ਅਨਸਰਾ ਉਪੱਰ ਨੱਥ ਪਾਈ ਜਾ ਸਕਦੀ ਹੈ।
Punjab Post Daily Online Newspaper & Print Media