ਨਵੀਂ ਦਿੱਲੀ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ (ਦਿੱਲੀ
ਯੂਨੀਵਰਸਿਟੀ) ਪੀਤਮ ਪੁਰਾ ਦੇ ਸਹਿਯੋਗ ਨਾਲ ਪੰਜਾਬੀ ਥਿਏਟਰ ਅਕਾਦਮੀ ਯੂਕੇ ਵਲੋਂ ਕਲ੍ਹ ਸ਼ਨੀਵਾਰ, 20 ਜਨਵਰੀ ਸਵੇਰੇ 11 ਵਜੇ ਕਾਲਜ ਆਡੀਟੋਰੀਅਮ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351-ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਮਰਦ ਅਗੰਮੜਾ’ ਨਾਟਕ ਪੇਸ਼ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਇਸ ਬਿਆਨ ਅਨੁਸਾਰ ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਮੁੱਖ ਮਹਿਮਾਨ ਅਤੇ ਜਨਰਲ ਸਕਤੱਰ ਮਨਜਿੰਦਰ ਸਿੰਘ ਸਿਰਸਾ ਸਨਮਾਨਤ ਮਹਿਮਾਨ ਹੋਣਗੇ।ਜਦਕਿ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਸਕਤੱਰ ਅਮਰਜੀਤ ਸਿੰਘ ਫਤਹ ਨਗਰ, ਕਾਲਜ ਗਵਰਨਿੰਗ ਬਾਡੀ ਦੇ ਚੇਅਰਮੈਨ ਭੂਪਿੰਦਰ ਸਿੰਘ ਅਨੰਦ, ਖਜਾਨਚੀ ਆਰ.ਐਸ ਸੇਬਲੇ, ਪਿ੍ਰੰਸੀਪਲ ਡਾ. ਜਤਿੰਦਰਬੀਰ ਸਿੰਘ ਅਤੇ ਕਨਵੀਨਰ ਡਿਵਨਿਟੀ ਸੋਸਾਇਟੀ ਡਾ. ਜਯੋਤੀ ਕੌਰ ਆਦਿ ਵਿਸ਼ੇਸ਼ ਸਦੇ ਤੇ ਹਾਜ਼ਰੀਆਂ ਭਰਨਗੇ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media