ਮਲੋਟ, 25 ਜਨਵਰੀ (ਪੰਜਾਬ ਪੋਸਟ- ਵਿਜੇ ਗਰਗ) – ਸੀ.ਬੀ.ਐਸ.ਈ ਵਲੋਂ ਨੀਟ (ਯੂ.ਜੀ)-2018 ਪ੍ਰੀਖਿਆ ਅੰਗ੍ਰੇਜੀ, ਹਿੰਦੀ, ਉਰਦੂ, ਗੁਜਰਾਤੀ, ਮਰਾਠੀ,
ਓਡੀਆ, ਬੰਗਾਲੀ, ਅਸਾਮ, ਤੇਲਗੂ, ਤਾਮਿਲ ਅਤੇ ਕੰਨੜ ਵਿੱਚ ਕਰਵਾਈ ਜਾਵੇਗੀ।ਜਿਸ ਵਿੱਚ ਪੁਡੂਚੇਰੀ ਦੇ ਅਈਮਜ਼ ਅਤੇ ਜਿਪਮਰ ਤੋਂ ਇਲਾਵਾ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਵਿੱਚ ਦਾਖ਼ਲਾ ਲੈਣ ਲਈ ਸਾਰੇ ਮੈਡੀਕਲ ਅਤੇ ਡੈਂਟਲ ਕਾਲਜ ਸ਼ਾਮਲ ਹੋਣਗੇ।ਜਨਤਕ ਪ੍ਰੀਖਿਆਵਾਂ ਆਯੋਜਿਤ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਤਾਰੀਖ ਨੀਯਤ ਕਰ ਦਿੱਤੀ ਗਈ ਹੈ ਤਾਂ ਜੋ ਉਹਨਾਂ ਦੀ ਮਿਤੀ ਨੀਟ (ਯੂ.ਜੀ) ਨਾਲ ਨਾ ਟਕਰਾ ਸਕੇ।
ਸੀ.ਬੀ.ਐਸ.ਈ ਦੇ ਜੁਆਇੰਟ ਸਕੱਤਰ ਸਾਨਯਮ ਭਾਰਦਵਾਜ ਨੇ ਨੀਟ ਨਾਲ ਟਕਰਾਅ ਤੋਂ ਬਚਣ ਲਈ ਸਾਰੇ ਪ੍ਰੀਖਿਆ ਬੋਰਡਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਨੂੰ 30 ਜਨਵਰੀ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।ਜਿਕਰਯੋਗ ਹੈ ਕਿ ਪਿਛਲੇ ਸਾਲ ਨੀਟ (ਯੂ.ਜੀ) ਪ੍ਰੀਖਿਆ ਵਿੱਚ 11 ਲੱਖ ਵਿਦਿਆਰਥੀ ਬੈਠੇ ਸਨ, ਜੋ ਕਿ 7 ਮਈ ਹੋਈ ਸੀ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media