ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਘੱਲੂਘਾਰਾ ਟਰੱਸਟ ਕਾਦੀਆਂ ਜਿਲਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਮਾਸਟਰ
ਜੌਹਰ ਸਿੰਘ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਆਪਣੀ ਇਕ ਹਫਤੇ ਦੀ ਤਨਖਾਹ ਸ਼ੁਰੂ ਕਰ ਦਿੱਤੀ ਹੈ।ਮਾਸਟਰ ਜੌਹਰ ਸਿੰਘ ਨੇ ਜੋੜਾ ਘਰ ਵਿਖੇ ਤਕਰੀਬਨ ਇੱਕ ਘੰਟਾ ਜੋੜੇ ਸਾਫ ਕੀਤੇ, ਲੰਗਰ ਸ੍ਰੀ ਗੁਰੂ ਰਾਮ ਦਾਸ ਹਾਲ ਵਿਖੇ ਬਰਤਨ ਸਾਫ ਕੀਤੇ ਅਤੇ ਇਸ ਤੋਂ ਪਹਿਲਾਂ ਉਨਾਂ ਨੇ ਗੋਲਕ ਵਿੱਚ 501/- ਰੁਪਏ ਭੇਟ ਕੀਤੇ ਅਤੇ ਇੱਕ ਘੰਟਾ ਗੁਰਬਾਣੀ ਦਾ ਕੀਰਤਨ ਸੁਣਿਆ।ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਨੈਤਿਕ ਕਾਰਵਾਈਆਂ ਕਾਰਣ ਮਾਸਟਰ ਜੌਹਰ ਸਿੰਘ ਨੂੰ 11 ਅਗਸਤ 2017 ਨੂੰ ਤਨਖਾਹੀਆ ਐਲਾਨ ਕੀਤਾ ਗਿਆ ਸੀ ਅਤੇ 23 ਜਨਵਰੀ ਨੂੰ ਉਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media