ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਵਾਈ.ਏ.ਐਸ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵਿਭਾਗ ਵੱਲੋਂ ਸਪੋਰਟਸ ਮੈਡੀਸਨ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਲੈਕਚਰ ਦਾ ਆਯੋਜਨ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ (ਅਧਿਆਪਨ) ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਮਲੇਸ਼ੀਆ ਤੋਂ ਡਾ. ਗੁਰਚਰਨ ਸਿੰਘ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਵਿਭਾਗ ਦੇ ਮੁਖੀ ਡਾ. ਸ਼ਵੇਤਾ ਸ਼ਿਨੋਏ ਨੇ ਮੁੁੁੱੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਤੋਂ ਇਲਾਵਾ ਅਧਿਆਪਕ ਵੀ ਹਾਜ਼ਰ ਹੋਏ।
ਡਾ. ਗੁਰਚਰਨ ਸਿੰਘ ਮਲੇਸ਼ੀਆ ਤੋਂ ਕੁਲਾਲੁਮਪੁਰ ਤੋਂ ਹਨ ਜੋ ਕਿ ਸਪੋਰਟਸ ਮੈਡੀਸਨ ਦੇ ਖੇਤਰ ਵਿਚ 30 ਸਾਲਾ ਦਾ ਤਜ਼ਰਬਾ ਰਖਦੇ ਹਨ। ਇਸ ਸਮੇਂ ਉਹ ਏਸ਼ੀਅਨ ਫੁਟਬਾਲ ਕਨਫਡਰੇਸ਼ਨ ਦੀ ਮੈਡੀਕਲ ਕਮੇਟੀ ਦੇ ਚੇਅਰਮੈਨ ਅਤੇ ਫੀਫਾ ਮੈਡੀਕਲ ਕਮੇਟੀ ਦੇ ਮੈਂਬਰ ਹਨ। ਉਹ ਮੈਡੀਕਲ ਕਮਿਸ਼ਨ ਵਿਦ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਚੇਅਰਮੈਨ ਵੀ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media