ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਐਸ.ਸੀ ਕੈਮਿਸਟਰੀ ਕੋਰਸ ਦੇ 21 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੇ ਜ਼ਰੀਏ ਬਹੁਤ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਜੁਬੀਲੈਂਟ ਕੈਮਿਸਜ਼ ਅਤੇ ਆਈ.ਓ.ਐਲ. ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਵਿਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਹੁਣ ਤਕ 2018 ਬੈਚ ਦੇ ਵੱਖ-ਵੱਖ ਰਾਸ਼ਟਰੀ ਅਤੇ ਬਹੁ-ਕੌਮੀ ਕੰਪਨੀਆਂ ਵਿਚ ਯੂਨੀਵਰਸਿਟੀ ਦੇ ਲਗਪਗ 416 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਜ਼ਰੀਏ ਨੌਕਰੀਆਂ ਦੀ ਪੇਸ਼ਕਸ਼ ਹੋ ਚੁੱਕੀ ਹੈ।
ਸੰਜੀਵ ਪਾਠਕ, ਮੈਨੇਜਰ-ਐਚ ਆਰ ਅਤੇ ਜੁਬਿਲੈਂਟ ਕੈਮਿਸਜ਼ ਦੇ ਸ੍ਰੀ ਹਰਿ ਪ੍ਰਕਾਸ਼ ਨੇ ਚੋਣ ਪ੍ਰਕਿਰਿਆ ਦਾ ਆਯੋਜਨ ਕੀਤਾ। ਉਨ੍ਹਾਂ ਨੇ ਐਮ.ਐਸ.ਸੀ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀ-ਪਲੇਸਮੈਂਟ ਟਾਕ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਬਾਅਦ ਕੰਪਨੀ ਨੇ 12 ਐਮ.ਐਸ.ਸੀ ਕੈਮਿਸਟਰੀ ਅਤੇ 1 ਐਮ.ਫਰਮਾ ਦੇ ਵਿਦਿਆਰਥੀਆਂ ਦੀ 2.30 ਲੱਖ ਪ੍ਰਤੀ ਸਾਲ ਤਨਖਾਹ ਪੈਕੇਜ ਤਹਿਤ ਚੋਣ ਹੋਈ।
ਇਕ ਹੋਰ ਕੰਪਨੀ ਆਈਓਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਨੇ ਟਰੇਨੀ ਕੈਮਿਸਟ ਦੇ ਪੋਸਟ ਲਈ ਕੈਂਪਸ ਪਲੇਸਮੈਂਟ ਲਈ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ।ਗੁਰਪ੍ਰੀਤ ਸਿੰਘ, ਐਚ ਆਰ ਮੈਨੇਜਰ, ਆਈ ਓ ਐਲ ਕੈਮੀਕਲਜ਼ ਅਤੇ ਫਾਰਮਾਸਿਊਟੀਕਲਜ਼ ਨੇ ਆਪਣੀ ਟੀਮ ਦੇ ਨਾਲ ਪਲੇਸਮੈਂਟ ਦੀ ਪ੍ਰਕਿਰਿਆ ਦਾ ਪ੍ਰਬੰਧ ਕੀਤਾ ਅਤੇ 9 ਐਮ.ਐਸ.ਸੀ ਕੈਮਿਸਟਰੀ ਦੇ ਵਿਦਿਆਰਥੀਆਂ ਲਈ ਤਨਖਾਹ ਪੈਕੇਜ 3.30 ਲੱਖ ਪ੍ਰਤੀ ਸਾਲ ਵਾਸਤੇ ਚੋਣ ਕੀਤੀ।ਇਨ੍ਹਾਂ ਵਿਦਿਆਰਥੀਆਂ ਨੂੰ ਜੂਨ, 2018 ਵਿਚ ਆਪਣੇ ਕੋਰਸ ਪੂਰਾ ਕਰਨ ਤੋਂ ਬਾਅਦ ਕੰਪਨੀ ਦੇ ਬਰਨਾਲਾ ਪਲਾਂਟ ਵਿਚ ਤਾਇਨਾਤ ਕੀਤਾ ਜਾਵੇਗਾ।
ਡਾ. ਅਮਿਤ ਚੋਪੜਾ ਨੇ ਕਿਹਾ ਕਿ ਵੱਖ ਵੱਖ ਕੋਰਸਾਂ ਲਈ ਕਈ ਹੋਰ ਕੰਪਨੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਚ 2018 ਲਈ ਕੈਂਪਸ ਭਰਤੀ ਲਈ ਆਪਣੀ ਫੇਰੀ ਦੀ ਇੱਛਾ ਜ਼ਾਹਿਰ ਕੀਤੀ ਹੈ।ਇਸ ਤੋਂ ਪਹਿਲਾਂ ਕੇਪੀਐਮਜੀ, ਨਾਗਰਰੋ, ਅਰਨਸਟ ਐਂਡ ਯੰਗ, ਟੀਸੀਐਸ, ਐਚਡੀਐਫਸੀ ਬੈਂਕ, ਸਾਫਟਵੇਅਰ ਏ ਜੀ, ਹਸ਼ ਮੈਪ ਨੇ ਨੌਕਰੀਆਂ ਲਈ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪੇਸ਼ਕਸ਼ ਕੀਤੀ ਹੈ। ਯੂਨੀਵਰਸਿਟੀ ਉਚੇਰੇ ਅਕਾਦਮਿਕ ਮਾਪਦੰਡਾਂ, ਗੁਣਵੱਤਾ ਭਰਪੂਰ ਬੁਨਿਆਦੀ ਢਾਂਚਾ ਅਤੇ ਯੂਨੀਵਰਸਿਟੀ ਅਥਾਰਟੀਜ਼ ਦੁਆਰਾ ਕੀਤੇ ਗਏ ਵੱਖ-ਵੱਖ ਅਕਾਦਮਿਕ ਸੁਧਾਰਾਂ ਆਦਿ ਪਹਿਲੂਆਂ ਕਾਰਨ ਰੁਜ਼ਗਾਰਦਾਤਾਵਾਂ ਦੀਆਂ ਸੰਸਥਾਵਾਂ ਲਈ ਯੂਨੀਵਰਸਿਟੀ ਸਭ ਤੋਂ ਵਧੀਆ ਚੋਣ ਵਿੱਚੋ ਇੱਕ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media