ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਇਨ ਆਰਟਸ ਵਲੋਂ 20ਵੀਂ ਸਦੀ ਦੀ ਮਸ਼ਹੂਰ ਅਤੇ ਬੁਲੰਦ
ਚਿੱਤਰਕਾਰਾ ਅਮ੍ਰਿਤਾ ਸ਼ੇਰਗਿਲ ਦਾ ਜਨਮ ਦਿਨ ਉਹਨਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ।ਜਿਸ ਦਾ ਉਦਘਾਟਨ ਸਾਂਝੇ ਤੋਰ `ਤੇ ਸ੍ਰੀਮਤੀ ਤਜਿੰਦਰ ਕੌਰ ਛੀਨਾ ਅਤੇ ਸ੍ਰੀਮਤੀ ਜਸਮੀਤ ਨਈਅਰ ਸਾਬਕਾ ਡੀ.ਪੀ.ਆਈ ਕਾਲਜ ਪੰਜਾਬ ਵਲੋਂ ਕੀਤਾ ਗਿਆ।ਇਸ ਸਮੇਂ ਚਿੱਤਰਕਾਰਾ ਅਮ੍ਰਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਡਾ. ਅਰਵਿੰਦਰ ਸਿੰਘ ਚਮਕ ਆਨਰੇਰੀ ਜਨਰਲ ਸੈਕਟਰੀ ਨੇ ਦੱਸਿਆ ਕਿ 30 ਜਨਵਰੀ 1913 ਨੂੰ ਜਨਮੀ ਅੰਮ੍ਰਿਤਾ ਸ਼ੇਰ ਗਿੱਲ ਦੀਆਂ ਪੇਂਟਿਗਾਂ ਆਰਟ ਜਗਤ ਨੂੰ ਵੱਡਮੁਲੀ ਦੇਣ ਹਨ।28 ਸਾਲ ਦੀ ਛੋਟੀ ਉਮਰ ਵਿੱਚ ਆਰਟ ਜਗਤ ਨੂੰ ਵਿਛੋੜਾ ਦੇ ਗਈ ਅੰਮ੍ਰਿਤਾ ਦੀ ਬੁਲੰਦੀ ਉਹਨਾਂ ਦੀਆਂ ਪੇਂਟਿਗਾਂ ਵਿਚੋਂ ਝਲਕਦੀ ਹੈ।ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਹੇ ਕਿ ਭਾਰਤ ਦੇ ਹਰ ਨਾਮੀ ਕਲਾਕਾਰ ਦੇ ਕੰਮ ਦੀ ਝਲਕ ਜਲਦ ਆਉਣ ਵਾਲੇ ਆਰਟ ਬੁਲੇਟਿਨ ਵਿੱਚ ਵੇਖਣ ਨੂੰ ਮਿਲੇਗੀ।ਚੇਅਰਮੈਨ ਆਰਟ ਗੈਲਰੀ ਰਜਿੰਦਰ ਮੋਹਨ ਸਿੰਘ ਛੀਨਾ ਤੋਂ ਇਲਾਵਾ ਮੈਂਬਰ ਕਲਾਕਾਰ ਸ਼ਿਵਦੇਵ ਸਿੰਘ, ਨਰਿੰਦਰ ਨਾਥ ਕਪੂਰ, ਗੋਪਾਲ ਕਿਰਦੋਵਾਲ, ਸੁਖਪਾਲ ਸਿੰਘ, ਕਰਮਜੀਤ ਸਿੰਘ, ਅਤੁਲ ਮਹਿਰਾ, ਨਰਿੰਦਰ ਸਿੰਘ ਬੁੱਤ ਤਰਾਸ਼, ਕੁਲਵੰਤ ਸਿੰਘ ਗਿੱਲ ਤੇ ਗੁਰਜੀਤ ਕੌਰ ਅਤੇ ਕਲਾ ਪ੍ਰੇਮੀ ਭਾਰੀ ਗਿਣਤੀ ਵਿੱਚ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media