Friday, October 2, 2026

ਬਜਰੰਗ ਦਲ ਦੀ ਧੂਰੀ ਇਕਾਈ ਦੀ ਹੋਈ ਚੋਣ

ਧੂਰੀ, 1 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਸੰਸਥਾ ਦੇ ਪ੍ਰਧਾਨ ਮਹੰਤ PPN0102201811ਰਵੀਕਾਂਤ ਜੀ ਪਟਿਆਲੇ ਵਾਲੇ (ਚੇਅਰਮੈਨ ਹਿੰਦੂ ਵੈਲਫੇਅਰ ਬੋਰਡ) ਦੀ ਅਗੁਵਾਈ ਵਿੱਚ ਕਰਵਾਇਆ ਗਿਆ ਅਤੇ ਧੂਰੀ ਮੰਡਲ ਦਾ ਟੀਮ ਨਿਯੁੱਕਤੀ ਪੱਤਰ ਵੀ ਸੌਂਪਿਆ ਗਿਆ।ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਟਿੰਕੂ ਜਿੰਦਲ ਨੂੰ ਪ੍ਰਧਾਨ, ਸੰਜੇ ਸ਼ਰਮਾਂ ਨੂੰ ਸੈਕਟਰੀ ਅਤੇ ਸੰਜੀਵ ਬਾਂਸਲ ਨੂੰ ਸੀਨੀਅਰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ।ਨਾਲ ਹੀ ਪਹੁੰਚੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਮਹੰਤ ਰਵੀਕਾਂਤ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਆਗੂਆਂ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮੰਦਰ ਐਕਟ ਜਲਦੀ ਪਾਸ ਕੀਤਾ ਜਾਵੇ।ਜਦੋਂ ਤੱਕ ਪ੍ਰਸ਼ਾਸ਼ਨ ਨੂੰ ਹਲਫੀਆ ਬਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਧਰਮ ਪਰਿਵਰਤਨ ਨੂੰ ਲੀਗਲ ਨਾ ਸਮਝਿਆ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੂੰ ਬਾਂਗਰੂ, ਜੋਸ਼ੀ, ਓਮ ਪ੍ਰਕਾਸ਼, ਮੇਘ ਰਾਜ, ਅਕਾਸ਼, ਦਿਨੇਸ਼ ਅਤੇ ਹੋਰ ਮੈਂਬਰਾਨ ਹਾਜ਼ਰ ਸਨ।

Check Also

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …

Leave a Reply