Thursday, July 3, 2025
Breaking News

ਰਾਜ ਪੱਧਰੀ ਸਮਾਰੋਹ `ਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀ ਸਨਮਾਨਿਤ

ਪਠਾਨਕੋਟ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ `ਚ ਆਪਣਾ ਵਿਸ਼ੇਸ਼ ਯੌਗਦਾਨ ਦੇਣ ਵਾਲੇ ਕਰਮਚਾਰੀਆਂ ਅਤੇ

????????????????????????????????????

ਅਧਿਕਾਰੀਆਂ ਨੂੰ ਜਿਲ੍ਹਾ ਪ੍ਰਸਾਸਨ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਭਾਗੀਰਥ ਮੀਨਾ ਐਸ.ਪੀ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਰਵਿੰਦਰ ਸਰਮਾ ਜਿਲ੍ਹਾ ਸਿੱਖਿਆ ਅਫਸ਼ਰ (ਸੈਕੰਡਰੀ) ਪਠਾਨਕੋਟ, ਪਰਵਿੰਦਰ ਸਿੰਘ ਏ.ਈ ਲੋਕ ਨਿਰਮਾਣ ਵਿਭਾਗ ਪਠਾਨਕੋਟ, ਜਤਿੰਦਰ ਸ਼ਰਮਾ ਪੀ.ਏ. ਡਿਪਟੀ ਕਮਿਸ਼ਨਰ, ਸੰਜੀਵ ਪਠਾਨੀਆ ਸੀਨੀਅਰ ਸਹਾਇਕ, ਸੁਨੀਲ ਕੁਮਾਰ ਕਲਰਕ, ਹੀਰਾ ਲਾਲ ਕਲਰਕ, ਰੀਨਾ ਕਲਰਕ, ਅੰਜਨਾ ਦੇਵੀ ਸੇਵਾਦਾਰ, ਸੁਖਵਿੰਦਰ ਸਿੰਘ ਸੇਵਾਦਾਰ, ਨਿਸ਼ਾਨ ਸਿੰਘ ਸੇਵਾਦਾਰ, ਲਲਿਤ ਮਹਿਤਾ ਲੋਕ ਨਿਰਮਾਣ ਵਿਭਾਗ, ਰਾਜ ਕੁਮਾਰ ਸੇਵਾਦਾਰ ਖੇਡ ਵਿਭਾਗ ਪਠਾਨਕੋਟ, ਨਰਿੰਦਰ ਲਾਲ ਏ.ਈ.ਓ ਸਿੱਖਿਆ ਵਿਭਾਗ ਪਠਾਨਕੋਟ, ਇੰਦਰਜੀਤ ਸਿੰਘ ਸੁਪਰੀਡੈਂਟ ਨਗਰ ਨਿਗਮ ਪਠਾਨਕੋਟ, ਹਰਮੀਤ ਸਿੰਘ ਐਸ.ਡੀ.ਓ ਨਗਰ ਸੁਧਾਰ ਟਰੱਸਟ, ਸਤੀਸ਼ ਸੈਣੀ ਐਮ.ਈ ਨਗਰ ਨਿਗਮ ਪਠਾਨਕੋਟ, ਲਵਜਿੰਦਰ ਸਿੰਘ ਈ.ਟੀ.ਓ ਐਕਸਾਈਜ ਵਿਭਾਗ ਨੂੰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਸਨਮਾਨਿਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਜਿਲ੍ਹਾ ਪਠਾਨਕੋਟ ਵਿੱਚ ਹੋਣ ਵਾਲੇ ਹੋਰ ਸਮਾਰੋਹਾਂ ਵਿੱਚ ਆਪਣੀ ਡਿਊਟੀ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਨਿਭਾਉਣ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply