Monday, December 23, 2024

ਸਬਜ਼ੀ ਤੇ ਫਰੂਟ ਵਿਕਰੇਤਾਵਾਂ ਨੂੰ ਸਬਜ਼ੀ ਮੰਡੀ ਵਿੱਚ ਹੀ ਮਿਲੀ ਬਦਲਵੀਂ ਜਗਾ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵਲੋਂ ਪਾਰਕਿੰਗ ਦੀ ਤਕਰੀਬਨ ਢਾਈ ਏਕੜ ਜਗਾ `ਤੇ ਬਣੀਆਂ ਫੜੀਆਂ ਖਿਲਾਫ PPN0402201805ਪਾਈ ਗਈ ਰਿਟ ਪਟੀਸ਼ਨ `ਤੇ ਹੋਈ ਕੰਟੈਪਟ ਆਫ ਕੋਰਟ ਤਹਿਤ ਪੰਜਾਬ ਮੰਡੀ ਬੋਰਡ ਨੂੰ ਹਾਈਕੋਰਟ ਵਲੋਂ 9 ਫਰਵਰੀ ਤੱਕ ਪਾਰਕਿੰਗ ਦੀ ਜਗਾ ਖਾਲੀ ਕਰਵਾਉਣ ਦੇ ਜਾਰੀ ਹੋਏ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਫਰੂਟ ਤੇ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕਰਕੇ ਮੰਡੀ ਬੋਰਡ ਵਲੋਂ ਸਹਿਮਤੀ ਬਣਾ ਲਈ ਗਈ।ਇਸ ਫੈਸਲੇ ਨਾਲ ਜਿਲਾ ਤੇ ਪੁਲਿਸ ਪ੍ਰਸਾਸ਼ਨ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਸਬਜ਼ੀ ਮੰਡੀ `ਚ ਪੈਦਾ ਹੋਈ ਕਸ਼ੀਦਗੀ ਦੇ ਚੱਲਦਿਆਂ ਅਮਨ ਕਨੂੰਨ ਕਾਇਮ ਰੱਖਣ ਲਈ ਵੱਡੀ ਗਿਣਤੀ `ਚ ਮੰਡੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਪੁਲਿਸ ਦੇ ਏ.ਡੀ.ਸੀ.ਪੀ ਕਰਾਈਮ ਜਗਜੀਤ ਸਿੰਘ ਵਾਲੀਆ ਅਤੇ ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਵੱਡੀ ਗਿਣਤੀ `ਚ ਪੁਲਿਸ ਫੋਰਸ ਸਮੇਤ ਮੌਕੇ `ਤੇ ਤਾਇਨਾਤ ਸਨ।
ਮੰਡੀ ਬੋਰਡ ਦੇ ਜਨਰਲ ਮੈਨੇਜਰ ਆਰ.ਪੀ ਸਿੰਘ ਸੰਧੁ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਜ਼ੀ ਤੇ ਫਰੂਟ ਵਿਕਰੇਤਾਵਾਂ ਨੂੰ ਸਮਝਾ ਕੇ ਉਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਉਪਰੰਤ 360 ਫੜੀਆਂ ਵਾਲ਼ਿਆਂ ਨੇ ਹੋਰ ਜਗਾ `ਤੇ ਜਾਣ ਲਈ ਰਾਜ਼ੀ ਕਰ ਲਿਆ ਗਿਆ।ਇਸ ਮੌਕੇ ਡਿਪਟੀ ਜਨਰਲ ਮੈਨੇਜਰ ਸੁਖਬੀਰ ਸਿੰਘ ਸੋਢੀ, ਡੀ.ਜੀ.ਐਮ ਹਰਮਿੰਦਰ ਸਿੰਘ ਹੈਪੀ, ਮੰਡੀ ਅਫਸਰ ਸਵਰਨ ਸਿੰਘ, ਮਾਰਕੀਟ ਕਮੇਟੀ ਸੈਕਟਰੀ ਸੁਖਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਹੀ ਮੰਡੀ ਬੋਰਡ ਨੇ ਨਵੀਂ ਜਗਾ `ਤੇ ਫੜੀਆਂ ਦੇਣ ਲਈ ਲਿਸਟਾਂ ਤਿਆਰ ਕਰ ਕੇ ਅਲਾਟਮੈਂਟ ਦੀ ਤਿਆਰੀ ਕੀਤੀ ਹੋਈ ਸੀ, ਜਦਕਿ ਸਬਜ਼ੀ ਤੇ ਫਰੂਟ ਵਿਕਰੇਤਾ ਆਪਣੀਆਂ ਮੰਗਾਂ ਮੰਨਵਾਉਣ ਲਈ ਅੜੇ ਹੋਏ ਸਨ ਅਤੇ ਬਾਰ ਬਾਰ ਮੰਡੀ ਬੋਰਡ ਖਿਲਾਫ ਨਾਅਰੇਬਾਜ਼ੀ ਵੀ ਕਰਦੇ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply